ਨਵੀਂ ਦਿੱਲੀ (ਬਿਊਰੋ) — ਭਾਰਤ ਦੀ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਭਾਰਤੀ ਏਅਰ ਫੋਰਸ ਦੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਾਸ਼ ਕਰਨ ਤੋਂ ਬਾਅਦ ਪਾਕਿਸਤਾਨ 'ਚ ਗਹਿਮਾਗਹਿਮੀ ਹੈ। ਏਅਰ ਸਟ੍ਰਾਈਕ ਤੋਂ ਬਾਅਦ ਮੰਗਲਵਾਰ ਨੂੰ ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਦੇਸ਼ 'ਚ ਭਾਰਤੀ ਫਿਲਮਾਂ ਨੂੰ ਬੈਨ ਕਰਨ ਦਾ ਫੈਸਲਾ ਲਿਆ। ਉਂਝ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਨਿਰਮਾਤਾਵਾਂ ਨੇ ਪਹਿਲਾ ਹੀ ਪਾਕਿਸਤਾਨ 'ਚ ਕਈ ਫਿਲਮਾਂ ਦੀ ਰਿਲੀਜ਼ਿੰਗ ਰੱਦ ਕਰਨ ਦਾ ਫੈਸਲਾ ਲੈ ਲਿਆ ਸੀ। ਮੰਗਲਵਾਰ ਨੂੰ AICWA ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਾਕਿਸਤਾਨੀ ਕਲਾਕਾਰਾਂ, ਫਿਲਮ ਐਸੋਸੀਏਸ਼ਨ ਤੇ ਮੀਡੀਆ ਅਥਾਰਟੀ ਨੂੰ ਕੋਈ ਵੀ ਵੀਜ਼ਾ ਜਾਰੀ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੀ ਮੰਗ ਕੀਤੀ ਹੈ। AICWA ਨੇ ਚਿੱਠੀ 'ਚ ਲਿਖਿਆ, ''ਭਾਰਤੀ ਫਿਲਮਾਂ ਤੇ ਕੰਟੈਂਟ 'ਤੇ ਪਾਕਿਸਤਾਨ 'ਚ ਬੈਨ ਤੋਂ ਬਾਅਦ ਅਸੀਂ ਪੂਰੀ ਫਿਲਮ ਅਤੇ ਮੀਡੀਆ ਐਸੋਸੀਏਸ਼ਨ ਵਲੋਂ ਪਾਕਿਸਤਾਨੀ ਕਲਾਕਾਰਾਂ ਨੂੰ ਵੀਜ਼ਾ ਨਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।''
''ਸਾਨੂੰ ਇਹ ਯਕੀਨਨ ਕਰਨਾ ਹੋਵੇਗਾ ਕਿ ਭਾਰਤ ਸਰਕਾਰ ਠੋਸ ਕਾਰਵਾਈ ਕਰੇ ਤੇ ਪਾਕਿਸਤਾਨ ਵਰਗੇ ਅੱਤਵਾਦੀ ਫੰਡਿੰਗ ਕਰਨ ਵਾਲੇ ਦੇਸ਼ਾਂ 'ਤੇ ਸਖਤ ਪ੍ਰਤੀਬੰਧ ਲਾਏ ਜਾਣ। 1.3 ਬਿਲੀਅਨ ਦਾ ਪੂਰਾ ਦੇਸ਼ ਪਾਕਿਸਤਾਨਨ ਦੇ ਇਸ ਅੱਤਵਾਦੀ ਪ੍ਰਾਯੋਜਕ ਅਪਰਾਧੀਆਂ ਨਾਲ ਲੜਨ 'ਚ ਤੁਹਾਡੇ ਨਾਲ ਹਾਂ।''
''ਪੂਰੀ ਫਿਲਮ ਇੰਡਸਟਰੀ ਨੂੰ ਭਾਰਤੀ ਏਅਰ ਫੋਰਸ, ਭਾਰਤ ਸਰਕਾਰ 'ਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ 'ਚ ਇਸ ਤਰ੍ਹਾਂ ਦਾ ਸਾਹਸੀ ਤੇ ਜਿੰਮੇਦਾਰ ਜਵਾਬ ਦੇਣ ਲਈ ਮਾਣ ਹੈ। ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਅਜਿਹੇ ਹੀ ਜਵਾਬ ਦੇਣੇ ਜਾਰੀ ਰੱਖੇਗੀ। ਸਾਨੂੰ ਉਮੀਦ ਹੈ ਕਿ ਭਾਰਤ ਦੇ 1.3 ਬਿਲੀਅਨ ਲੋਕਾਂ ਦੁਆਰਾ ਕੀਤੀ ਗਈ ਇਸ ਅਪੀਲ ਨੂੰ ਜਾਰੀ ਕਰਨ ਦਾ ਵਿਦੇਸ਼ ਮੰਤਰਾਲੇ ਤੇ ਪ੍ਰਸਾਰਣ ਮੰਤਰਾਲੇ ਨੂੰ ਆਦੇਸ਼ ਦੇਣਗੇ।''