ਜੈਪੁਰ— ਫਿਲਮ ਅਭਿਨੇਤਾ ਸਲਮਾਨ ਖਾਨ ਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਨੂੰ ਰਾਜਸਥਾਨ ਦੀ ਚੁਰੂ ਪੁਲਸ ਨੇ 22 ਜਨਵਰੀ ਨੂੰ ਪੁਲਸ ਥਾਣੇ 'ਚ ਤਲਬ ਕੀਤਾ ਹੈ। ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਦੇ ਖਿਲਾਫ ਵਾਲਮੀਕੀ ਸਮਾਜ ਵਲੋਂ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਬਾਅਦ ਚੁਰੂ ਪੁਲਸ ਨੇ ਦੋਵਾਂ ਨੂੰ 22 ਜਨਵਰੀ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਦੇ ਲਈ ਸੰਮਨ ਭੇਜਿਆ ਹੈ।
ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ 'ਤੇ ਰਿਐਲਿਟੀ ਸ਼ੋਅ ਦੌਰਾਨ ਵਾਲਮੀਕੀ ਸਮਾਜ 'ਤੇ ਟਿੱਪਣੀ ਕਰਨ ਦਾ ਦੋਸ਼ ਹੈ। ਇਸੇ ਟਿੱਪਣੀ ਦੇ ਖਿਲਾਫ ਚੁਰੂ ਕੋਤਵਾਲੀ ਥਾਣੇ 'ਚ ਵਾਲਮੀਕੀ ਸਮਾਜ ਨੇ ਐੱਫ.ਆਈ.ਆਰ. ਦਰਜ ਕਰਵਾਈ ਸੀ। ਜ਼ਿਕਰਯੋਗ ਹੈ ਕਿ ਵਾਲਮੀਕੀ ਸਮਾਜ ਨੇ ਬੀਤੇ ਦਿਨੀਂ ਰਾਜਸਥਾਨ ਦੇ ਕਈ ਸ਼ਹਿਰਾਂ 'ਚ ਸਲਮਾਨ ਖਾਨ ਤੇ ਸ਼ਿਲਪਾ ਦੇ ਖਿਲਾਫ ਪ੍ਰਦਰਸ਼ਨ ਕੀਤੇ ਹਨ। ਪ੍ਰਦਰਸ਼ਨਕਾਰੀਆਂ ਨੇ ਲਮਾਨ ਦੀ ਫਿਲਮ ਟਾਈਗਰ ਜ਼ਿੰਦਾ ਹੈ ਦੇ ਪੋਸਟਰ ਪਾੜਨ ਦੇ ਨਾਲ ਹੀ ਸਿਨੇਮਾਘਰਾਂ 'ਚ ਭੰਨ ਤੋੜ ਵੀ ਕੀਤੀ ਗਈ ਸੀ।