FacebookTwitterg+Mail

ਜਾਮੀਆ ਵਿਵਾਦ : ਜਾਵੇਦ ਅਖਤਰ ਨੂੰ ਆਈ. ਪੀ. ਐੱਸ. ਨੇ ਦਿੱਤਾ ਇਹ ਜਵਾਬ, ਲੋਕਾਂ 'ਚ ਛਿੜੀ ਚਰਚਾ

jamia row ips sandeep mittal reply to javed akhtar on a tweet
17 December, 2019 11:28:15 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਲੇਖਕ, ਸ਼ਾਇਰ ਤੇ ਗੀਤਕਾਰ ਜਾਵੇਦ ਅਖਤਰ ਸਾਮਜਿਕ ਮੁੱਦਿਆਂ 'ਤੇ ਆਪਣੀ ਬੇਬਾਕ ਰਾਇ ਰੱਖਣ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ, ਇਸ ਵਾਰ ਜਾਮੀਆ ਯੂਨੀਵਰਸਿਟੀ 'ਚ ਪੁਲਸ ਵੱਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਚੁੱਕਣ ਤੇ ਇਕ ਆਈ. ਪੀ. ਐੱਸ. ਅਧਿਕਾਰੀ ਨੇ ਜਵਾਬ ਦਿੱਤਾ ਹੈ।
Image result for jamia-row-ips-sandeep-mittal-reply-to-javed-akhtar-on-a-tweet
ਦਰਅਸਲ, ਜਾਵੇਦ ਅਖਤਰ ਨੇ 311 ਖਿਲਾਫ ਵਿਰੋਧ ਕਰ ਰਹੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਚੁੱਕੇ ਸਨ। ਉਸ ਤੋਂ ਬਾਅਦ ਆਈ. ਪੀ. ਐੱਸ. ਅਧਿਕਾਰੀ ਸੰਦੀਪ ਮਿੱਤਲ ਨੇ ਜਾਵੇਦ ਅਖਤਰ ਨੂੰ ਜਵਾਬ ਦਿੱਤਾ ਹੈ ਤੇ ਜਾਵੇਦ ਅਖਤਰ ਤੋਂ ਐਕਟ, ਸੈਕਸ਼ਨ ਬਾਰੇ ਪੁੱਛਿਆ ਹੈ।
Punjabi Bollywood Tadka
ਇਸ ਤੋਂ ਪਹਿਲਾਂ ਜਾਵੇਦ ਨੇ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਪੁਲਸ ਨੂੰ ਲੈ ਕੇ ਲਿਖਿਆ ਸੀ, ''ਲਾਅ ਆਫ ਲੈਂਡ ਮੁਤਾਬਿਕ, ਕਿਸੇ ਵੀ ਹਾਲਾਤ 'ਚ ਪੁਲਸ ਕਿਸੇ ਵੀ ਯੂਨੀਵਰਸਿਟੀ ਦੇ ਕੈਂਪਸ 'ਚ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਇਜਾਜ਼ਤ ਤੋਂ ਬਿਨਾਂ ਵੜ੍ਹ ਨਹੀਂ ਸਕਦੀ। ਜਾਮੀਆ ਕੈਂਪਸ 'ਚ ਬਿਨ੍ਹਾਂ ਇਜਾਜ਼ਤ ਵੜ੍ਹ ਕੇ ਪੁਲਸ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜੋ ਹਰ ਯੂਨੀਵਰਸਿਟੀ ਲਈ ਇਕ ਖਤਰਾ ਹੈ।'' ਇਸ ਦੇ ਜਵਾਬ 'ਚ ਆਈ. ਪੀ. ਐੱਸ. ਸੰਦੀਪ ਮਿੱਤਲ ਨੇ ਟਵੀਟ ਕਰ ਲਿਖਿਆ, ''ਪਿਆਰੇ ਲਾਅ ਐਕਸਪਰਟ, ਪਲੀਜ਼ ਲਾਅ ਆਫ ਲੈਂਡ, ਸੈਕਸ਼ਨ ਨੰਬਰ, ਐਕਟ ਦੇ ਨਾਂ ਨੂੰ ਥੋੜ੍ਹਾ ਵਿਸਤਾਰ ਨਾਲ ਸਮਝਾਓ ਤਾਂ ਜੋ ਅਸੀਂ ਵੀ ਗਿਆਨਵਾਨ ਹੋ ਸਕੀਏ।'' ਇਸ ਜਵਾਬ ਤੋਂ ਬਾਅਦ ਲੋਕ ਆਈ. ਪੀ. ਐੱਸ. ਅਧਿਕਾਰੀ ਦੇ ਜਵਾਬ ਦੀ ਤਾਰੀਫ ਕਰ ਰਹੇ ਹਨ।


Tags: IPS Sandeep MittalReply TweetJaved AkhtarCitizenship Amendment Act 2019Jamia MilliaIslamia ProtestUniversity StudentBollywood Celebrity

About The Author

sunita

sunita is content editor at Punjab Kesari