FacebookTwitterg+Mail

ਕਮਲ ਹਾਸਨ ਦਾ ਐਲਾਨ, ਇਕੱਲੇ ਹੀ ਲੜਨਗੇ ਚੋਣਾਂ

kamal haasan
07 February, 2019 10:35:50 AM

ਮੁੰਬਈ(ਬਿਊਰੋ)— ਉਘੇ ਫਿਲਮਕਾਰ ਅਤੇ ਮੱਕਲ ਨਿਧੀ ਮਯਮ ਪਾਰਟੀ ਦੇ ਮੁਖੀ ਕਮਲ ਹਾਸਨ ਨੇ ਐਲਾਨ ਕੀਤਾ ਹੈ ਕਿ ਉਹ ਅਗਲੀਆਂ ਚੋਣਾਂ ਇਕੱਲੇ ਹੀ ਲੜਨਗੇ। ਹਾਲਾਂਕਿ ਕਮਲ ਹਾਸਨ ਦਾ ਇਹ ਬਿਆਨ ਸਿਆਸੀ ਹਲਕਿਆਂ ਵਿਚ ਵੱਡਾ ਯੂ ਟਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਕੁਝ ਸਮਾਂ ਪਹਿਲਾਂ ਕਾਂਗਰਸ ਨਾਲ ਚੋਣ ਗੱਠਜੋੜ ਲਈ ਕੋਸ਼ਿਸ਼ ਕਰ ਰਹੇ ਸਨ ਪਰ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਮਲ ਹਾਸਨ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਕਿਸੇ ਨਾਲ ਗੱਠਜੋੜ ਨਹੀਂ ਕਰਨ ਜਾ ਰਹੇ।


Tags: Kamal HaasanWill fight electionsIndianDasavathaaram

About The Author

manju bala

manju bala is content editor at Punjab Kesari