ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਖਿਲਾਫ ਦੇਸ਼ ਮਿਲ ਕੇ ਸਾਹਮਣਾ ਕਰ ਰਿਹਾ ਹੈ। ਲੋਕ ਆਪਣੇ-ਆਪਣੇ ਤਰੀਕਿਆ ਨਾਲ ਮਦਦ ਕਰ ਰਹੇ ਹਨ। ਇਕ ਪਾਸੇ ਜਿਥੇ ਗਰੀਬ ਤਬਕੇ ਦੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਨ ਅਤੇ ਦੂਜੇ ਪਾਸੇ ਫ਼ਿਲਮੀ ਹਸਤੀਆਂ ਵੀ ਰਿਲੀਫ ਫੰਡਸ ਵਿਚ ਦਾਨ ਦੇ ਰਹੀਆਂ ਹਨ। ਇਸੇ ਵਿਚ ਅਭਿਨੇਤਾ ਕਮਲ ਹਾਸਨ ਨੇ ਇਕ ਚੰਗੀ ਪਹਿਲ ਕੀਤੀ ਹੈ।
ਕਮਲ ਹਾਸਨ ਨੇ ਤਾਮਿਲ ਭਾਸ਼ਾ ਵਿਚ ਇਕ ਟਵੀਟ ਕੀਤਾ ਹੈ, ਜਿਸ ਵਿਚ ਲਿਖਿਆ- ਇਸ ਮੁਸ਼ਕਿਲ ਸਮੇਂ ਵਿਚ, ਮੈਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਲੋਕਾਂ ਨੂੰ ਨਿਆਂ ਪ੍ਰਣਾਲੀ ਵਿਚ ਲਿਆਉਣ ਲਈ, ਬਿਲਡਿੰਗ ਜੋ ਮੇਰਾ ਘਰ ਸੀ, ਟੇਪਰੇਰੀ ਰੂਪ ਨਾਲ ਲੋਕਾਂ ਦੀ ਮਦਦ ਕਰਨ ਲਈ ਦੇਣਾ ਚਾਹੁੰਦਾ ਹਾਂ।
ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਤੜਥਲੀ ਮਚਾਈ ਹੋਈ ਹੈ, ਜਿਸ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨਾਂ ਦੀ ਦੇਸ਼ਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਹੈ।