ਜਲੰਧਰ (ਵੈੱਬ ਡੈਸਕ) - ਅਭਿਨੇਤਾ ਤੋਂ ਰਾਜਨੇਤਾ ਬਣੇ ਕਮਲ ਹਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਓਪਨ ਲੈਟਰ ਲਿਖਿਆ ਹੈ। ਇਸ ਚਿੱਠੀ ਵਿਚ ਕਮਲ ਹਾਸਨ ਨੇ ਦੇਸ਼ ਵਿਚ 21 ਦਿਨਾਂ ਦਾ 'ਲੌਕ ਡਾਊਨ' ਲਗਾਉਣ ਦੇ ਤਰੀਕੇ ਦੀ ਆਲੋਚਨਾ ਕੀਤੀ ਹੈ। ਦੇਸ਼ਭਰ ਵਿਚ ਇਹ 'ਲੌਕ ਡਾਊਨ' 25 ਮਾਰਚ ਤੋਂ 21 ਦਿਨਾਂ ਲਈ ਲਗਾਇਆ ਗਿਆ ਹੈ। ਇਹ 'ਲੌਕ ਡਾਊਨ' ਕੋਰੋਨਾ ਵਾਇਰਸ ਨੂੰ ਤੇਜੀ ਨਾਲ ਫੈਲਣ ਤੋਂ ਰੋਕਣ ਲਈ ਲਾਇਆ ਗਿਆ ਹੈ। ਇਸ 'ਲੌਕ ਡਾਊਨ' ਦੇ ਤਹਿਤ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ਭਰ ਵਿਚ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰਕੇ ਦੀਵੇ ਜਗਾ ਕੇ ਰੋਸ਼ਨੀ ਕੀਤੀ। ਕਮਲ ਹਾਸਨ ਨੇ ਓਪਨ ਲੈਟਰ ਵਿਚ ਇਸ 'ਲੌਕ ਡਾਊਨ' ਨੂੰ ਬਿਨਾ ਯੋਜਨਾ ਅਤੇ ਨੋਟਬੰਦੀ ਤੋਂ ਵੀ ਵੱਡੀ ਗ਼ਲਤੀ ਦੱਸਿਆ ਹੈ।
ਕਮਲ ਹਾਸਨ ਨੇ ਚਿੱਠੀ ਵਿਚ ਲਿਖਿਆ, ''ਮੇਰਾ ਸਭ ਤੋਂ ਵੱਡਾ ਡਰ ਹੈ ਕਿ ਇਸ ਵਾਰ ਨੋਟਬੰਦੀ ਵਰਗੀ ਗ਼ਲਤੀ ਹੋਰ ਵੀ ਵੱਡੇ ਪੱਧਰ 'ਤੇ ਦੋਹਰਾਈ ਜਾ ਰਹੀ ਹੈ। ਜਿਥੇ ਨੋਟਬੰਦੀ ਕਾਰਨ ਗਰੀਬਾਂ ਨੇ ਆਪਣੀ ਜਮ੍ਹਾਂ ਪੂੰਜੀ ਅਤੇ ਆਜੀਵਿਕਾ ਗੁਆ ਦਿੱਤੀ ਸੀ, ਇਹ ਬਿਹਤਰੀਨ 'ਲੌਕ ਡਾਊਨ' ਸਾਨੂੰ ਜ਼ਿੰਦਗੀ ਅਤੇ ਆਜੀਵਿਕਾ ਦੋਨੋਂ ਚੀਜ਼ਾਂ ਇਕੱਠੀਆਂ ਗਵਾਉਣ ਵੱਲ ਲੈ ਕੇ ਜਾ ਰਿਹਾ ਹੈ। ਗਰੀਬਾਂ ਕੋਲ ਤੁਹਾਡੇ ਵੱਲ ਉਮੀਦ ਨਾਲ ਦੇਖਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਇਕ ਪਾਸੇ ਤੁਸੀਂ ਲੋਕਾਂ ਨੂੰ ਰੌਸ਼ਨੀ ਕਰਨ ਨੂੰ ਆਖ ਰਹੇ ਹੋ, ਜਦੋ ਕਿ ਦੂਜੇ ਪਾਸੇ ਗਰੀਬ ਆਦਮੀ ਦੀ ਜੋ ਦੂਰਦਸ਼ਾ ਹੈ, ਉਹ ਆਪਣੇ-ਆਪ ਵਿਚ ਤਮਾਸ਼ਾ ਬਣ ਗਈ ਹੈ। ਜਿੱਥੇ ਤੁਹਾਡੇ ਸ਼ਬਦਾਂ ਨਾਲ ਉਨ੍ਹਾਂ ਦੀ ਬਲਕਨੀ ਵਿਚ ਤੇਲ ਦੇ ਦੀਵੇ ਜਲ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਰੀਬ ਆਪਣਾ ਖਾਣਾ ਬਣਾਉਣ ਲਈ ਤੇਲ ਤਲਾਸ਼ ਰਿਹਾ ਹੈ।''
ਇਸ ਤੋਂ ਇਲਾਵਾ ਕਮਲ ਹਾਸਨ ਨੇ ਓਪਨ ਲੈਟਰ ਵਿਚ ਲਿਖਿਆ, ''ਜਦੋਂ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਸਮੱਸਿਆ ਨੂੰ ਰੋਕਣ ਦਾ ਤਰੀਕਾ ਹੈ, ਤੁਸੀਂ ਆਪਣੀ ਕੰਫਰਟ-ਜ਼ੋਨ ਵਿਚ ਜਾਂਦੇ ਹੋਏ ਕੋਈ ਚੁਨਾਵੀ-ਕੰਪੇਨ ਸਟਾਈਲ ਆਇਡੀਆ ਲੈ ਕੇ ਆ ਜਾਂਦੇ ਹੋ। ਅਜਿਹਾ ਲੱਗਦਾ ਹੈ ਕਿ ਤੁਸੀਂ ਸਿਰਫ ਲੋਕਾਂ ਨਾਲ ਜਿੰਮੇਦਾਰ ਰਵਈਆ ਕੀਤਾ ਅਤੇ ਪਾਰਦਰਸ਼ਿਤਾ ਦੀਆਂ ਸੂਬਾ ਸਰਕਾਰਾਂ ਤੋਂ ਹੀ ਉਮੀਦ ਕਰਦੇ ਹੋ। ਅਜਿਹੇ 'ਬੌਧਿਕ' ਲੋਕ ਜੋ ਸੁਨਹਿਰਾ ਭਵਿੱਖ ਅਤੇ ਸ਼ਾਨਦਾਰ ਅੱਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਵਿਚਕਾਰ ਤੁਹਾਡੀ ਅਜਿਹੀ ਰਾਏ ਹੈ? ਮੈਨੂੰ ਮੁਆਫ ਕਰਨਾ ਜੇਕਰ ਮੇਰੇ ਬੌਧਿਕ ਲੋਕ ਸ਼ਬਦ ਦੇ ਇਸਤੇਮਾਲ ਨਾਲ ਤੁਹਾਨੂੰ ਦੁੱਖ ਹੋਇਆ ਕਿਉਂਕਿ ਤੁਹਾਡੀ ਸਰਕਾਰ ਨੂੰ ਇਸ ਸ਼ਬਦ ਤੋਂ ਤਕਲੀਫ ਹੈ।''
ਇਹ ਵੀ ਪੜ੍ਹੋ : 3 ਹਫਤਿਆਂ ਤੋਂ ਇਸ ਜਗ੍ਹਾ 'ਤੇ ਫਸੇ ਸਲਮਾਨ, ਵੀਡੀਓ ਸਾਂਝੀ ਕਰਕੇ ਕਿਹਾ 'ਮੈਂ ਬੁਰੀ ਤਰ੍ਹਾਂ ਡਰ ਗਿਆ ਹਾਂ'