ਮੁੰਬਈ — ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਆਪਣੇ ਵਿਆਹ ਤੋਂ ਬਾਅਦ ਅੱਜ ਮੁੰਬਈ 'ਚ ਰਿਸੈਪਸ਼ਨ ਦੇ ਰਹੇ ਹਨ। ਇਸ ਰਿਸੈਪਸ਼ਨ 'ਚ ਬਾਲੀਵੱਡ ਅਤੇ ਟੀ. ਵੀ. ਜਗਤ ਦੇ ਕਈ ਸਿਤਾਰੇ ਸ਼ਾਮਲ ਹੋਣਗੇ। ਕਪਿਲ ਸ਼ਰਮਾ ਦੀ ਇਹ ਰਿਸੈਪਸ਼ਨ ਮੁੰਬਈ ਦੇ J.W Marriot 'ਚ ਚੱਲ ਰਹੀ ਹੈ। ਵੈਨਿਊ ਦੀ ਪਹਿਲੀ ਫੋਟੋ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਆਹ ਤੋਂ ਬਾਅਦ 14 ਦਸੰਬਰ ਨੂੰ ਕਪਿਲ ਸ਼ਰਮਾ ਨੇ ਅੰਮ੍ਰਿਤਸਰ 'ਚ ਰਿਸੈਪਸ਼ਨ ਕੀਤੀ ਸੀ।
ਕਪਿਲ ਸ਼ਰਮਾ ਨੇ 12 ਦਸੰਬਰ ਅਤੇ 13 ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬਝੇ ਸਨ। ਕਪਿਲ ਨੇ ਹਿੰਦੂ ਅਤੇ ਸਿੱਖ ਰੀਤੀ ਰਿਵਾਜ ਨਾਲ ਵਿਆਹ ਕਰਾਇਆ ਸੀ। ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੇ ਅੱਜ ਦੀ ਇਸ ਰਿਸੈਪਸ਼ਨ 'ਚ ਦੀਪਿਕਾ ਪਾਦੁਕੋਣ-ਰਣਵੀਰ ਸਿੰਘ, ਬਿਗ ਬੀ ਅਤੇ ਸੁਨੀਲ ਗਰੋਵਰ ਮਹਿਮਾਨ ਬਣਨਗੇ। ਉਥੇ ਇਸ ਰਿਸੈਪਸ਼ਨ ਤੋਂ ਬਾਅਦ ਕਪਿਲ ਸ਼ਰਮਾ ਦਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ 29 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਹੈ।
ਰਾਤ 8:45 ਕਪਿਲ ਸ਼ਰਮਾ ਦੀ ਰਿਸੈਪਸ਼ਨ 'ਚ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਿੰਗਰ ਅਨੁ ਮਲਿਕ, ਮਨੋਜ ਵਾਜਪੇਈ, ਸਿੰਗਰ ਕੈਲਾਸ਼ ਖੈਰ ਅਤੇ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਵੀ ਇਸ ਰਿਸੈਪਸ਼ਨ 'ਚ ਸ਼ਾਮਲ ਲਈ ਪਹੁੰਚੇ।
ਇਨ੍ਹਾਂ ਤੋਂ ਬਾਅਦ ਬਾਲੀਵੁੱਜ ਅਦਾਕਾਰ ਸੋਹੇਲ ਖਾਨ ਅਤੇ ਉਸ ਦੇ ਪਿਤਾ ਸਲੀਮ ਖਾਨ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਪੰਜਾਬੀ ਗਾਇਕੀ ਜੈਜ਼ੀ ਬੀ ਵੀ ਇਥੇ ਪਹੁੰਚੇ। ਉਥੇ ਮਸ਼ਹੂਰ ਜੋਤਿਸ਼ ਬੇਜਾਨ ਦਾਰੂਵਾਲਾ ਵੀ ਪਹੁੰਚੇ ਹਨ।
ਬਾਲੀਵੁੱਡ ਦੇ ਕਿੰਗ ਆਫ ਕਾਮੇਡੀ ਜੋਨੀ ਲੀਵਰ ਆਪਣੇ ਧੀ ਨਾਲ, ਬਾਲੀਵੁੱਡ ਦੇ ਦਿੱਗਜ ਸਤਾਰੇ ਧਰਮਿੰਦਰ ਸਿੰਘ ਅਤੇ ਜਤਿੰਦਰ ਕਪੂਰ, ਬਾਲੀਵੁੱਡ ਅਤੇ ਪੰਜਾਬੀ ਰੈਪ ਸਟਾਰ ਬੋਹੇਮੀਆਂ ਆਪਣੀ ਪਤਨੀ ਸਨੀ ਡੇਵਿਡ ਨਾਲ, ਬਾਲੀਵੁੱਡ ਦੀ ਅਦਾਕਾਰਾ ਕਰੀਤੀ ਸੈਨਨ, ਬਾਲੀਵੁੱਡ ਅਤੇ ਪੰਜਾਬੀ ਗਾਇਕਾਰ ਗੁਰੂ ਰੰਧਾਵਾ ਰਿਸੈਪਸ਼ਨ 'ਚ ਸ਼ਾਮਲ ਹੋਣ ਪਹੁੰਚੇ।
ਡਾਇਰੈਕਟਰ ਸੁਭਾਸ਼ ਘਈ, ਡਾਇਰੈਕਟਰ ਸਚਿਨ, ਅੱਬਾਸ ਅਤੇ ਮਸਤਾਨ, ਲਾਫਟਰ ਕੁਇਨ ਅਰਚਨਾ ਪੂਰਨ ਸਿੰਘ ਅਤੇ ਪਤੀ ਪਰੀਮਤ ਸੇਥੀ, ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਕਰਨ ਜੌਹਰ, ਅਦਾਕਾਰ ਅਤੇ ਡਾਇਰੈਕਟਰ ਫਾਰਾਹ ਖਾਨ, ਅਦਾਕਾਰ ਸੋਨੂੰ ਸੂਦ ਨਾਲ ਕਪਿਲ ਦੀ ਰਿਸੈਪਸ਼ਨ 'ਚ ਸ਼ਾਮਲ ਹੋਣ ਪਹੁੰਚੇ।
ਬਾਲੀਵੁੱਡ ਅਦਾਕਾਰਾ ਕਵੀਤਾ ਕੌਸ਼ਿਕ ਆਪਣੇ ਪਤੀ ਸਮੇਤ, ਅਦਾਕਾਰ ਰਾਹੁਲ ਮਹਾਜਨ ਆਪਣੀ ਪਤਨੀ ਨਾਲ, ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਨਾਲ, ਅਦਾਕਾਰ ਅਤੇ ਐਂਕਰ ਜੈ ਭਾਨੂਸ਼ਾਲੀ, ਅਦਾਕਾਰਾ ਰੋਸ਼ੇਲ ਰਾਓ ਆਪਣੇ ਪਤੀ ਕੇਥ ਸੀਕੁਏਰੀਆ ਨਾਲ, ਬਾਲੀਵੁੱਡ ਅਦਾਕਾਰਾ ਦਿਵਯਾ ਦੱਤਾ ਵੀ ਸ਼ਾਮਲ ਹੋਏ।
ਇਨ੍ਹਾਂ ਸਾਰਿਆਂ ਤੋਂ ਬਾਅਦ ਰਿਸਪੈਸ਼ਨ ਦੀ ਸ਼ਾਨ ਵਧਾਉਣ ਆਈ ਬਾਲੀਵੁੱਡ ਦੀ ਨਵ-ਵਿਆਹੀ ਜੋੜੀ ਰਣਬੀਰ ਸਿੰਘ ਅਤੇ ਦੀਪਿਕਾ ਪਾਦੁਕੋਣ, ਪਾਲੀਵੁੱਡ ਅਤੇ ਬਾਲੀਵੁੱਡ ਦੇ ਅਭਿਨੇਤਾ ਜੀਮੀ ਸ਼ੇਰਗਿੱਲ, ਅਭਿਨੇਤਰੀ ਰਿਚਾ ਚੱਡਾ ਅਦਾਕਾਰਾ ਅਤੇ ਰਵੀਨਾ ਟੰਡਨ ਆਪਣੇ ਪਤੀ ਨਾਲ ਰਿਸੈਪਸ਼ਨ 'ਚ ਸ਼ਾਮਲ ਹੋਣ ਪਹੁੰਚੀ।
ਰਾਤ 8:30 ਵਜੇ ਕਪਿਲ ਸ਼ਰਮਾ ਦੇ ਰਿਸੈਪਸ਼ਨ ਦੇ ਵੈਨਿਊ ਹੋਟਲ J.W Marriot ਦੀ ਪਹਿਲੀ ਫੋਟੋ ਸਾਹਮਣੇ ਆ ਗਈ ਹੈ। ਹੋਟਲ ਨੂੰ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਵਾਂਗ ਹੀ ਕਪਿਲ ਸ਼ਰਮਾ ਨੇ ਵੀ ਆਪਣੇ ਨਾਂ ਦੇ ਪਹਿਲੇ ਅੱਖਰ GK ਨਾਂ ਦਾ ਲੋਗੋ ਲਾਇਆ ਹੋਇਆ ਹੈ।