FacebookTwitterg+Mail

ਜੰਮੂ-ਕਸ਼ਮੀਰ ਮਾਮਲੇ 'ਤੇ ਅਨੁਪਮ ਖੇਰ ਦਾ ਟਵੀਟ, ਜੋ ਕੁਝ ਪਲਾਂ 'ਚ ਹੋਇਆ ਵਾਇਰਲ

kashmir solution has begun anupam kher
05 August, 2019 11:31:46 AM

ਮੁੰਬਈ (ਬਿਊਰੋ) — ਜੰਮੂ-ਕਸ਼ਮੀਰ 'ਚ ਚੱਲ ਰਹੇ ਤਨਾਅ ਦੌਰਾਨ ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਵੀ ਇਸ ਮੁੱਦੇ 'ਤੇ ਟਵੀਟ ਕੀਤਾ ਹੈ। ਅਨੁਪਮ ਖੇਰ ਨੇ ਲਿਖਿਆ, ''ਕਸ਼ਮੀਰ ਦੀ ਸਮੱਸਿਆ ਦਾ ਹੱਲ ਸ਼ੁਰੂ ਹੋ ਗਿਆ ਹੈ।'' ਅਨੁਪਮ ਖੇਰ ਦੇ ਇਸ ਟਵੀਟ ਨੂੰ ਖਬਰ ਲਿਖੇ ਜਾਣ ਤੱਕ ਕਈ ਹਜ਼ਾਰਾਂ ਲੋਕਾਂ ਨੇ ਇਸ ਟਵੀਟ ਨੂੰ ਲਾਈਕ ਤੇ ਰਿਟਵੀਟ ਕਰ ਚੁੱਕੇ ਹਨ। ਅਨੁਪਮ ਖੇਰ ਕਸ਼ਮੀਰ 'ਚ ਸੈਨਾ ਦੀ ਅਤਿਰਿਕਤ ਤੈਨਾਤੀ ਅਤੇ ਸੂਬੇ ਦੇ ਵੱਡੇ ਨੇਤਾਵਾਂ ਨੂੰ ਨਜ਼ਰਬੰਦ ਕਰਨ ਵਰਗੀਆਂ ਘਟਨਾਵਾਂ ਨੂੰ ਜੰਮੂ-ਕਸ਼ਮੀਰ ਸਮੱਸਿਆ ਦੇ ਹੱਲ ਲਈ ਸਕਾਰਾਤਮਕ ਪਹਿਲ ਦੇ ਤੌਰ 'ਤੇ ਦੇਖ ਰਹੇ ਹਨ। 

 

ਜੰਮੂ-ਕਸ਼ਮੀਰ 'ਚ ਹਾਲਾਤ ਲਗਾਤਾਰ ਤਨਾਅਪੂਰਨ ਬਣੇ ਹੋਏ ਹਨ। ਇਸੇ ਦੌਰਾਨ ਖਬਰ ਹੈ ਕਿ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਨੈਸ਼ਨਲ ਕਾਨਫਰੰਸ ਨੇਤਾ ਅਮਰ ਅਬਦੁੱਲਾ ਨੂੰ ਐਤਵਾਰ (4 ਅਗਸਤ) ਦੇਰ ਰਾਤ ਨਜ਼ਰਬੰਦ ਕੀਤਾ ਗਿਆ ਹੈ। ਕਾਂਗਰਸ ਨੇਤਾ ਉਸਮਾਨ ਮਾਜਿਦ ਤੇ ਮਾਰਕਸਵਾਦੀ ਕਮਿਊਨਿਟੀ ਪਾਰਟੀ ਨੇਤਾ ਐੱਮ. ਵਾਈ. ਤਾਰਿਗਾਮੀ ਨੇ ਇਹ ਦਾਅਵਾ ਕੀਤਾ। ਪੁਲਸ ਦਾ ਕਹਿਣਾ ਹੈ ਕਿ ਕਸ਼ਮੀਰ 'ਚ ਤਨਾਅਪੂਰਨ ਸਥਿਤੀ ਬਣੀ ਹੋਈ ਹੈ ਅਤੇ ਸੈਨਿਕਾਂ ਦੀ ਤੈਨਾਤੀ ਵਧਾ ਦਿੱਤੀ ਗਈ ਹੈ। ਨਜ਼ਰਬੰਦ ਹੋਣ ਤੋਂ ਬਾਅਦ ਉਮਰ ਅਬਦੁੱਲਾ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਨੂੰ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ ਕਿਉਂਕਿ ਅੱਤਵਾਦੀ ਧਮਕੀ ਤੇ ਨਿਯੰਤਰਣ ਰੇਖਾ 'ਤੇ ਪਾਕਿਸਤਾਨ ਨਾਲ ਦੁਸ਼ਮਣੀ ਵਧਾਉਣ ਦੇ ਹਾਲਾਤ ਹੋਰ ਵੀ ਖਰਾਬ ਹੋਏ ਹਨ। ਇਸੇ ਦੌਰਾਨ ਜੰਮੂ ਤੇ ਸ਼੍ਰੀਨਗਰ 'ਚ ਅੱਜ 6 ਵਜੇ ਤੋਂ ਧਾਰਾ 144 ਲਾ ਦਿੱਤੀ ਗਈ ਹੈ।

 


Tags: Anupam KherKashmir SolutionJammu KashmirPrime Minister Narendra ModiAmarnath YatraPakistan Army

Edited By

Sunita

Sunita is News Editor at Jagbani.