FacebookTwitterg+Mail

ਰਾਮ ਰਹੀਮ ਦੀ ਕਾਮੇਡੀ ਕਰਕੇ ਜੇਲ ਗਿਆ ਸੀ ਇਹ ਐਕਟਰ, ਹੁਣ ਮਾਮਲੇ 'ਚ ਆਇਆ ਨਵਾਂ ਮੋੜ

kiku sharda and gurmeet ram rahim singh
14 December, 2017 02:38:18 PM

ਪਾਣੀਪਤ/ਚੰਡੀਗੜ੍ਹ(ਬਿਊਰੋ)— ਗੁਰਮੀਤ ਰਾਮ ਰਹੀਮ ਵਰਗਾ ਗੇਟਅੱਪ ਬਣਾ ਕੇ ਕਾਮੇਡੀ ਕਰਨ ਦੇ ਮਾਮਲੇ 'ਚ ਕੀਕੂ ਸ਼ਾਰਦਾ 'ਤੇ ਦਰਜ ਹੋਈ ਐੱਫ. ਆਈ. ਆਰ. ਰੱਦ ਕੀਤੀ ਜਾਵੇਗੀ। ਕੀਕੂ ਨਾਲ ਦੂਜੇ ਕਲਾਕਾਰਾਂ ਖਿਲਾਫ ਵੀ ਕੋਈ ਕੇਸ ਨਹੀਂ ਬਣਦਾ ਤੇ ਉਨ੍ਹਾਂ ਨੂੰ ਵੀ ਇਨ੍ਹਾਂ ਮਾਮਲਿਆਂ ਤੋਂ ਰਾਹਤ ਮਿਲੇਗੀ।

Punjabi Bollywood Tadka

ਫਤਿਹਾਬਾਦ ਪੁਲਸ ਵਲੋਂ ਪੰਜਾਬ ਅਤੇ ਹਰਿਆਣਾ ਕੋਰਟ 'ਚ 10 ਮਾਰਚ 2016 ਨੂੰ ਹਾਈਕੋਰਟ 'ਚ ਇਹ ਭਰੋਸਾ ਦਿੱਤਾ ਸੀ ਪਰ ਹਾਲਤ ਉਸੇ ਤਰ੍ਹਾਂ ਹੀ ਹਨ। ਬੀਤੇ ਮੰਗਲਵਾਰ ਨੂੰ ਇਕ ਵਾਰ ਫਿਰ ਹਰਿਆਣਾ ਸਰਕਾਰ ਵਲੋਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ 'ਤੇ ਸੁਣਵਾਈ ਹੁਣ 21 ਮਾਰਚ ਨੂੰ ਹੋਵੇਗੀ।

Punjabi Bollywood Tadka
ਪੁਲਸ ਨੇ ਕਿਹਾ ਪੁੱਛਗਿੱਛ ਕੀਤੀ ਸੀ, ਗ੍ਰਿਫਤਾਰੀ ਨਹੀਂ ਕੀਤੀ ਸੀ
ਮਾਰਚ 2016 'ਚ ਫਤਿਹਾਬਾਦ ਪੁਲਸ ਵਲੋਂ ਜਵਾਬ ਦਾਇਰ ਕਰ ਕੇ ਕਿਹਾ ਕਿ ਕੀਕੂ ਖਿਲਾਫ ਸ਼ਿਕਾਇਤ ਮਿਲਣ 'ਤੇ ਕੇਸ ਦਰਜ ਕੀਤਾ ਸੀ। ਕੀਕੂ ਨੂੰ ਆਪਣੇ ਬਚਾਅ ਦਾ ਪੂਰਾ ਮੌਕਾ ਦਿੱਤਾ ਤੇ ਚਾਰ ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਕੀਕੂ ਖਿਲਾਫ ਕੋਈ ਕੇਸ਼ ਨਹੀਂ ਬਣਦਾ। ਅਜਿਹੇ 'ਚ ਕੇਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕੈਥਲ ਪੁਲਸ ਵਲੋਂ ਜਵਾਬ ਦਾਇਕ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਫਤਿਹਾਬਾਦ 'ਚ ਹੀ ਕੀਕੂ ਤੋਂ ਪੁੱਛਗਿੱਛ ਕੀਤੀ ਸੀ ਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਸੀ।

Punjabi Bollywood Tadka
ਇਹ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਕੀਕੂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਫਿਲਮ 'ਐੱਮ. ਐੱਸ. ਜੀ. 2' ਦੇ ਇਕ ਸੀਨ 'ਤੇ ਕਾਮੇਡੀ ਐਕਟ ਪੇਸ਼ ਕੀਤਾ ਸੀ, ਜਿਸ 'ਤੇ ਬਾਬੇ ਦੇ ਨਾਰਾਜ ਭਗਤਾਂ ਨੇ ਉਸ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਰਾਮ ਰਹੀਮ ਦੀ ਸਖਸ਼ੀਅਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।

Punjabi Bollywood Tadka


Tags: Kiku ShardaGurmeet Ram Rahim Singhਕੀਕੂ ਸ਼ਾਰਦਾ