FacebookTwitterg+Mail

ਅਦਾਕਾਰਾ ਨਾਲ ਕੈਬ ਡਰਾਈਵਰ ਨੇ ਕੀਤੀ ਬਦਸਲੂਕੀ, ਗ੍ਰਿਫਤਾਰ

kolkata actor says pulled out of uber cab  threatened  driver arrested
12 July, 2019 10:44:00 AM

ਕੋਲਕਾਤਾ (ਭਾਸ਼ਾ)– ਕੋਲਕਾਤਾ 'ਚ ਇਕ ਬੰਗਾਲੀ ਅਦਾਕਾਰਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਕ ਕੈਬ ਡਰਾਈਵਰ ਨੇ ਕੈਬ ਤੋਂ ਨੀਚੇ ਉਤਾਰ ਦਿੱਤਾ ਅਤੇ ਧਮਕੀ ਵੀ ਦਿੱਤੀ। ਖਬਰ ਮੁਤਾਬਕ ਅਭਿਨੇਤਰੀ ਨੇ ਐਪ ਆਧਾਰਿਤ ਇਕ ਕੈਬ ਚਾਲਕ 'ਤੇ ਉਸ ਨਾਲ ਕਥਿਤ ਤੌਰ 'ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ।
Punjabi Bollywood Tadka
ਪੁਲਸ ਨੇ ਵੀਰਵਾਰ ਦੱਸਿਆ ਕਿ ਬੰਗਾਲੀ ਸੀਰੀਅਲਜ਼ ਦੀ ਹਰਮਨਪਿਆਰੀ ਅਭਿਨੇਤਰੀ ਸਵਾਸਤਿਕਤਾ ਦੱਤਾ ਜਿਸ ਸਮੇਂ ਕੈਬ ਵਿਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਡਰਾਈਵਰ ਨੇ ਅਚਾਨਕ ਹੀ ਕੈਬ ਨੂੰ ਰੋਕ ਦਿੱਤਾ। ਅਭਿਨੇਤਰੀ ਨੇ ਜਦੋਂ ਹੇਠਾਂ ਉਤਰਨ ਤੋਂ ਨਾਂਹ ਕੀਤੀ ਤਾਂ ਉਸ ਨੇ ਉਸ ਨਾਲ ਮਾੜਾ ਵਤੀਰਾ ਕੀਤਾ।
Punjabi Bollywood Tadka
ਉਸ ਦਾ ਸੈਕਸ ਸ਼ੋਸ਼ਣ ਕੀਤਾ ਅਤੇ ਕੈਬ ਨੂੰ ਉਲਟ ਦਿਸ਼ਾ ਵਲ ਮੋੜ ਲਿਆ। ਉਹ ਉਸ ਨੂੰ ਆਪਣੇ ਇਕ ਇਲਾਕੇ ਵਿਚ ਲੈ ਗਿਆ। ਉਥੇ ਉਸ ਨੇ ਆਪਣੇ ਬੰਦੇ ਸੱਦ ਲਏ। ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।


Tags: Swastika DuttaKolkataUber CabDriver Arrested

About The Author

manju bala

manju bala is content editor at Punjab Kesari