FacebookTwitterg+Mail

ਅਜ਼ਾਦੀ ਦਿਹਾੜੇ ਦੇ ਮੌਕੇ ਲੜਕੀਆਂ ਦੇ ਕ੍ਰੈਕਟਰਲੈੱਸ ਹੋਣ ਦੇ ਮਾਮਲੇ 'ਚ ਕ੍ਰਿਤੀ ਨੇ ਦਿੱਤਾ ਮੂੰਹਫਟ ਤੇ ਕਰਾਰਾ ਜਵਾਬ

kriti sanon
15 August, 2017 01:10:15 PM

ਨਵੀਂ ਦਿੱਲੀ— ਅਸੀਂ ਇਹੋ ਜਿਹੇ ਸਮਾਜ 'ਚ ਰਹਿੰਦੇ ਹਾਂ, ਜਿੱਥੇ ਲੋਕ ਇਸ ਗੱਲ ਦੀ ਦੁਹਾਈ ਦਿੰਦੇ ਨਜ਼ਰ ਆਉਂਦੇ ਹਨ ਕਿ ਇਕ ਲੜਕੀ ਨੂੰ ਕਿਹੋ ਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਉਸ ਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਬਹੁਤ ਦੁੱਖ ਵਾਲੀ ਗੱਲ ਹੈ ਕਿ ਦੇਸ਼ 'ਚ ਸਮੋਕਿੰਗ ਕਰਨ ਅਤੇ ਟੈਟੂ ਬਣਾਉਣ ਵਾਲੀਆਂ ਲੜਕੀਆਂ ਨੂੰ ਅਵਾਰਾ ਅਤੇ ਕਰੈਕਟਰਲੈੱਸ ਸਮਝਿਆ ਜਾਂਦਾ ਹੈ, 'ਇਹ ਕਹਿਣਾ ਹੈ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਦਾ।
ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ ਦੀ 'ਬਰੇਲੀ ਦੀ ਬਰਫੀ' ਦੇ ਪ੍ਰਮੋਸ਼ਨ 'ਚ ਜੁੱਟੀ ਕ੍ਰਿਤੀ ਨੇ ਇਕ ਇਵੈਂਟ 'ਚ ਦੇਸ਼ 'ਚ ਮਹਿਲਾਵਾਂ ਨੂੰ ਲੈ ਕੇ ਸਮਾਜ ਦੇ ਨਜ਼ਰੀਏ 'ਤੇ  ਆਪਣੀ ਰਾਏ ਸ਼ੇਅਰ ਕੀਤੀ। ਫਿਲਮ ਦੇ ਟਰੇਲਰ 'ਚ ਕ੍ਰਿਤੀ ਸੇਨਨ ਇਕ ਸੀਨ 'ਚ ਦੋਸਤਾਂ ਨਾਲ ਸਿਗਰੇਟ ਅਤੇ ਸ਼ਰਾਬ ਪੀਂਦੀ ਨਜ਼ਰ ਆ ਰਹੀ ਹੈ। ਇਸ ਫਿਲ 'ਚ ਬਿੰਦਾਸ ਗਰਲ ਦੇ ਅੰਦਾਜ਼ 'ਚ ਨਜ਼ਰ ਆ ਰਹੀ ਕ੍ਰਿਤੀ ਸੇਨਨ ਨੇ ਲੜਕੀਆਂ ਨੂੰ ਲੈ ਕੇ ਸਮਾਜ ਦੀ ਸੋਚ ਦੇ ਬਾਰੇ 'ਚ ਕਿਹਾ— 'ਸਿਗਰੇਟ ਪੀਣੀ ਸਿਹਤ ਲਈ ਹਾਨੀਕਾਰਕ ਹੈ ਅਤੇ ਨਹੀਂ ਪੀਣੀ ਚਾਹੀਦੀ। ਮੈਂ ਸਿਗਰੇਟ ਨਹੀਂ ਪੀਂਦੀ ਪਰ ਜਿਸ ਗੱਲ ਨੂੰ ਸਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ, ਜੋ ਲੜਕੀਆਂ ਸਮੋਕ ਕਰਦੀਆਂ ਹਨ ਜਾਂ ਬਾਡੀ ਆਰਟ ਕਰਵਾਉਂਦੀਆਂ ਹਨ ਉਹ ਕੈਰਕਟਰਲੈੱਸ ਨਹੀਂ ਹੁੰਦੀਆਂ।
ਕ੍ਰਿਤੀ ਨੇ ਅੱਗੇ ਕਿਹਾ ਕਿ ਸਾਡੀ ਸੋਸਾਇਟੀ ਨੇ 'ਚੰਗੀਆਂ ਲੜਕੀਆਂ' ਕਿਹੋ ਜਿਹੀਆ ਹੋਣੀਆਂ ਚਾਹੀਦੀਆਂ, ਉਸ ਨੂੰ ਲੈ ਕੇ ਬੇਹੱਦ ਛੋਟਾ ਦਾਇਰਾ ਬਣਾਇਆ ਹੈ। ਇਸ ਦਾਇਰੇ  ਨੂੰ ਵੱਡਾ ਕਰਨ ਅਤੇ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਜੇਕਰ ਕੋਈ ਲੜਕਾ ਮੂੰਹਫੱਟ ਹੈ ਅਤੇ ਸਿਗਰੇਟ ਪੀਂਦਾ ਹੈ ਤਾਂ ਉਸ 'ਤੇ ਕੋਈ ਉਂਗਲੀ ਨਹੀਂ ਉਠਾਈ ਜਾਂਦੀ ਹੈ ਅਤੇ ਨਾ ਹੀ ਉਸ ਨੂੰ ਕਰੈਕਟਰਲੈੱਸ ਸਮਝਿਆ ਜਾਂਦਾ ਹੈ ਪਰ ਲੜਕੀਆਂ ਨੂੰ ਇੰਝ ਕਰਨ 'ਤੇ ਬੁਰਾ-ਭਲਾ ਕਿਹਾ ਜਾਂਦਾ ਹੈ। ਇੱਥੋਂ ਤੱਕ ਕਿ ਇਕ ਅਰੇਂਜ ਮੈਰਿਜ 'ਚ ਵੀ ਅਜਿਹਾ ਹੀ ਹੈ, ਲੜਕੀ ਤੋਂ ਹੀ ਸਵਾਲ ਕੀਤੇ ਜਾਂਦੇ ਹਨ। ਮੈਂ ਅਜਿਹੀ ਸੋਚ ਹੀ ਬਦਲਣਾ ਚਾਹੁੰਦੀ ਹਾਂ।


Tags: Kriti sanonCharacterless girlsBareilly ki barfiBollywood celebrityਕ੍ਰਿਤੀ ਸੇਨਨਅਜ਼ਾਦੀ ਦਿਹਾੜੇ