FacebookTwitterg+Mail

ਲਤਾ ਮੰਗੇਸ਼ਕਰ ਦੀ ਜਾਅਲੀ ਸਹਾਇਕਾ ਬਣ ਕੇ ਲੋਕਾਂ ਤੋਂ ਦਾਨ ਲੈਣ ਵਾਲੀ ਬੇਨਕਾਬ

lata mangeshkar
28 September, 2017 08:59:10 AM

ਮੁੰਬਈ(ਬਿਊਰੋ)— ਰਾਮਦੇਵੀ ਪੁਲਸ ਪਿੱਠਵਰਤੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰ ਕੇ ਦਾਨ ਦੀ ਰਕਮ ਵਸੂਲ ਕਰਨ ਵਾਲੀ ਇਕ ਔਰਤ ਦੀ ਭਾਲ ਕਰ ਰਹੀ ਹੈ। ਇਸ ਔਰਤ ਦੀ ਪਛਾਣ ਨਲਾਸੋਪੋਰਾ ਵਿਖੇ ਕਮਲ ਰਘੂਨਾਥ ਭਵਨ ਦੀ ਵਾਸੀ ਰੇਵਤੀ ਖਰੇ ਵਜੋਂ ਕੀਤੀ ਗਈ ਹੈ। ਰਾਮਦੇਵੀ ਪੁਲਸ ਦੇ ਅਨੁਸਾਰ ਖਰੇ ਨੇ ਮੰਗੇਸ਼ਕਰ ਦੇ ਨਾਂ 'ਤੇ ਜਾਅਲੀ ਲੈਟਰ ਹੈੱਡ ਛਪਵਾ ਕੇ ਉਨ੍ਹਾਂ ਦੀ ਵਰਤੋਂ ਦਾਨ ਲੈਣ ਲਈ ਅਮੀਰ ਲੋਕਾਂ ਤੱਕ ਪਹੁੰਚ ਕਰਨ ਲਈ ਕੀਤੀ ਸੀ। ਉਸ ਦਾ ਭੇਤ ਉਸ ਵੇਲੇ ਖੁੱਲ੍ਹਿਆ ਜਦੋਂ ਇਕ ਦਾਨੀ ਨੇ ਮੰਗੇਸ਼ਕਰ ਨੂੰ ਧਨ ਬਾਰੇ ਮੈਸੇਜ ਕੀਤਾ ਅਤੇ ਸਮਾਜ ਭਲਾਈ ਦਾ ਕੰਮ ਕਰਨ ਲਈ ਉਨ੍ਹਾਂ  ਨੂੰ ਵਧਾਈ ਦਿੱਤੀ। ਹੈਰਾਨ ਹੋਈ ਮੰਗੇਸ਼ਕਰ ਨੇ ਆਪਣੇ ਨਿੱਜੀ ਸਹਾਇਕ ਮਹੇਸ਼ ਰਾਠੌਰ ਨੂੰ ਪੁਲਸ ਥਾਣੇ ਵਿਚ ਇਕ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ।


Tags: Lata MangeshkarKamal Raghunath BhawanSingerਲਤਾ ਮੰਗੇਸ਼ਕਰਕਮਲ ਰਘੂਨਾਥ ਭਵਨ