FacebookTwitterg+Mail

'ਐ ਮੇਰੇ ਵਤਨ ਕੇ ਲੋਗੋ...' ਭਾਈ ਦੂਜ ਮੌਕੇ ਲਤਾ ਨੇ ਹਰ ਭਾਰਤੀ ਫੌਜੀ ਜਵਾਨ ਨੂੰ ਦਿੱਤੀ ਵਧਾਈ

lata mangeshkar
22 October, 2017 09:23:49 AM

ਮੁੰਬਈ(ਬਿਊਰੋ)— ਸੁਰਾਂ ਦੀ ਮਹਾਰਾਣੀ ਲਤਾ ਮੰਗੇਸ਼ਕਰ ਨੇ ਭਾਈ ਦੂਜ ਮੌਕੇ ਭਾਰਤੀ ਫੌਜੀਆਂ ਨੂੰ ਖਾਸ ਸੰਦੇਸ਼ ਦਿੱਤਾ। ਇਹ ਤਿਉਹਾਰ ਪੂਰੇ ਦੇਸ਼ 'ਚ ਸ਼ਨੀਵਾਰ ਧੂਮ-ਧਾਮ ਨਾਲ ਮਨਾਇਆ ਗਿਆ। ਲਤਾ ਨੇ ਫੇਸਬੁੱਕ 'ਤੇ ਸ਼ੁੱਕਰਵਾਰ ਰਾਤ ਦੇਰ ਗਏ ਇਕ ਵੀਡੀਓ ਪੋਸਟ ਕੀਤਾ ਜਿਸ 'ਚ ਉਨ੍ਹਾਂ ਕਿਹਾ ਕਿ ਮੈਂ ਭਾਈ ਦੂਜ ਮੌਕੇ ਹਰ ਭਾਰਤੀ ਜਵਾਨ ਨੂੰ ਵਧਾਈ ਦਿੰਦੀ ਹਾਂ। ਮੈਂ ਉਨ੍ਹਾਂ ਦੀ ਭੈਣ ਵਰਗੀ ਹਾਂ ਅਤੇ ਉਨ੍ਹਾਂ ਸਭ ਨਾਲ ਪਿਆਰ ਕਰਦੀ ਹਾਂ। ਮੈਂ ਹਰ ਫੌਜੀ ਜਵਾਨ ਦਾ ਸਤਿਕਾਰ ਕਰਦੀ ਹਾਂ।  ਲਤਾ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਸਾਡੇ ਫੌਜੀ ਖੁਸ਼ ਰਹਿਣ। ਪ੍ਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਦੇਵੇ। ਭਾਰਤ ਇਕ ਦੇਸ਼ ਵਜੋਂ ਸਾਡੇ ਇਨ੍ਹਾਂ ਫੌਜੀ ਜਵਾਨਾਂ ਕਾਰਨ ਹੀ ਹੈ। ਉਨ੍ਹਾਂ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਮੈਂ ਫੌਜੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੇ ਉਨ੍ਹਾਂ ਨੂੰ ਮੇਰੇ ਕੋਲੋਂ ਕੁਝ ਵੀ ਚਾਹੀਦਾ ਹੈ ਤਾਂ ਮੈਨੂੰ ਸਿਰਫ ਇਕ ਨਿਰਦੇਸ਼ ਦੇਣ। ਮੈਂ ਹਮੇਸ਼ਾ ਤਿਆਰ ਹਾਂ। ਲਤਾ ਮੰਗੇਸ਼ਕਰ ਨੇ ਭਾਰਤ ਦੇ ਫੌਜੀਆਂ ਲਈ 'ਐ ਮੇਰੇ ਵਤਨ ਕੇ ਲੋਗੋ' ਸਦਾ ਬਹਾਰ ਗੀਤ ਗਾਇਆ ਹੈ।


Tags: Lata MangeshkarIndian soldiers Bhai Doojਲਤਾ ਮੰਗੇਸ਼ਕਰਭਾਈ ਦੂਜ