FacebookTwitterg+Mail

ਲਤਾ ਮੰਗੇਸ਼ਕਰ ਨੂੰ 90ਵੇਂ ਜਨਮਦਿਨ 'ਤੇ ਭਾਰਤ ਸਰਕਾਰ ਤੋਂ ਮਿਲੇਗਾ ਖਾਸ ਸਨਮਾਨ

lata to be honoured with  daughter of the nation  on 90th birthday
06 September, 2019 04:11:38 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਗਾਇਕਾ ਲਤਾ ਮੰਗੇਸ਼ਕਰ ਸਿਰਫ ਦੇਸ਼ ਹੀ ਨਹੀਂ ਸਗੋਂ ਦੁਨੀਆਭਰ 'ਚ ਆਪਣੀ ਗਾਇਕੀ ਲਈ ਜਾਣੇ ਜਾਂਦੇ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਲਤਾ ਮੰਗੇਸ਼ਕਰ ਦੇਸ਼ ਦੇ ਉਨ੍ਹਾਂ ਚੁਨਿੰਦਾ ਕਲਾਕਾਰਾਂ 'ਚੋਂ ਇਕ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਮਾਣ ਨਾਲ ਉੱਚਾ ਕੀਤਾ ਹੈ। 28 ਸਤੰਬਰ 2019 ਨੂੰ ਲਤਾ ਮੰਗੇਸ਼ਕਰ 90 ਸਾਲ ਦੀ ਹੋਣ ਜਾ ਰਹੀ ਹੈ। ਇਸ ਮੌਕੇ 'ਤੇ ਭਾਰਤ ਸਰਕਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਮੁਤਾਬਕ, ਲਤਾ ਮੰਗੇਸ਼ਕਰ ਨੂੰ 'ਡਾਕਟਰ ਆਫ ਦਿ ਨੇਸ਼ਨ' ਟਾਈਟਲ ਨਾਲ ਨਵਾਜਿਆ ਜਾਵੇਗਾ। ਪਿਛਲੇ 7 ਦਹਾਕਿਆਂ ਤੋਂ ਸੰਗੀਤ ਦੀ ਦੁਨੀਆ 'ਚ ਦਿੱਤੇ ਆਪਣੇ ਯੋਗਦਾਨ ਲਈ ਲਤਾ ਨੂੰ ਇਸ ਟਾਈਟਲ ਨਾਲ ਸਨਮਾਨਿਤ ਕੀਤਾ ਜਾਵੇਗਾ।


ਦੱਸਣਯੋਗ ਹੈ ਕਿ ਇਸ ਖਾਸ ਮੌਕੇ 'ਤੇ ਗੀਤਕਾਰ ਪ੍ਰਸੂਨ ਜੋਸ਼ੀ ਨੇ ਲਤਾ ਮੰਗੇਸ਼ਕਰ ਲਈ ਇਕ ਸਪੈਸ਼ਲ ਗੀਤ ਵੀ ਲਿਖਿਆ ਹੈ। ਭਾਰਤ ਸਰਕਾਰ ਦੇ ਕਰੀਬੀ ਸੂਤਰ ਨੇ ਕਿਹਾ, ''ਮੋਦੀ ਜੀ, ਲਤਾ ਜੀ ਦੀ ਆਵਾਜ਼ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਨੂੰ ਸਨਮਾਨਿਤ ਕਰਨਾ ਦੇਸ਼ ਦੀ ਬੇਟੀ ਨੂੰ ਸਨਮਾਨਿਤ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਆਧਿਕਾਰਿਤ ਤੌਰ 'ਤੇ 'ਦੇਸ਼ ਦੀ ਬੇਟੀ ਟਾਈਟਲ' ਨਾਲ ਨਵਾਜਿਆ ਜਾਵੇਗਾ।'' ਲਤਾ ਮੰਗੇਸ਼ਕਰ ਨੇ 40 ਦੇ ਦਹਾਕੇ ਤੋਂ ਹੀ ਫਿਲਮਾਂ 'ਚ ਗੀਤ ਗਾਉਣੇ ਸ਼ੁਰੂ ਕਰ ਦਿੱਤਾ ਸੀ। ਸ਼ੰਕਰ-ਜੈਕਿਸ਼ਨ, ਨੌਸ਼ਾਦ ਤੇ ਐੱਸ. ਡੀ. ਬਰਮਨ ਲਈ ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ 'ਚ ਖੂਬ ਗਾਣੇ ਗਾਏ। ਕਿਸ਼ੋਰ ਕੁਮਾਰ, ਮੁਕੇਸ਼, ਮੁਹੰਮਦ ਰਫੀ, ਮਨਾ ਡੇ ਤੇ ਯੇਸੁਦਾਸ ਨਾਲ ਗਾਏ ਗੀਤ ਅੱਜ ਵੀ ਦਰਸ਼ਕ ਸੁਣਨਾ ਪਸੰਦ ਕਰਦੇ ਹਨ।


Tags: HonouredDaughter of the Nation90th BirthdayCBFC ChairmanPrasoon JoshiSpecial SongPrime Minister Narendra Modi

Edited By

Sunita

Sunita is News Editor at Jagbani.