FacebookTwitterg+Mail

ਅਕਸ਼ੈ ਦੀ ਪਤਨੀ ਨੇ ਲੋਕਾਂ ਨੂੰ ਬਣਾਇਆ ਉੱਲੂ, ਧੋਖਾਧੜੀ ਦੇ ਦੋਸ਼ 'ਚ ਨੋਟਿਸ ਜਾਰੀ

legal notice against twinkle khanna
06 January, 2018 02:38:33 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫੀਮੇਲ ਸੈਲੀਬ੍ਰਿਟੀਜ਼ 'ਚੋਂ ਇਕ ਟਵਿੰਕਲ ਖੰਨਾ ਵਿਰੁੱਧ ਕਾਨੂੰਨੀ ਮਾਮਲਾ ਦਰਜ ਕੀਤਾ ਗਆਿ ਹੈ। ਇਕ ਪ੍ਰਾਪਟੀ ਸੇਲਿੰਗ ਦੇ ਕੇਸ 'ਚ ਟਵਿੰਕਲ 'ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਅਸਲ 'ਚ ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਟਵਿੰਕਲ ਨੇ ਇਕ ਪ੍ਰਾਪਟੀ 'ਚ ਇਨਵੈਸਟ ਕਰਨ ਲਈ ਲੋਕਾਂ ਨੂੰ ਗੁਮਰਾਹ ਕੀਤਾ ਹੈ। ਰਿਪੋਰਟਸ ਮੁਤਾਬਕ ਟਵਿੰਕਲ ਨਾ ਸਿਰਫ ਪ੍ਰਾਪਟੀ ਦੇ ਪ੍ਰਚਾਰ 'ਚ ਨਜ਼ਰ ਆਈ ਬਲਕਿ ਉਨ੍ਹਾਂ ਨੇ ਫਲੈਟਸ ਵੇਚਣ ਲਈ ਲੋਕਾਂ ਨੂੰ ਮਨਾਇਆ ਤੇ ਉਨ੍ਹਾਂ ਨੂੰ ਗੁਮਰਾਹ ਕੀਤਾ। ਇਸ ਮਾਮਲੇ 'ਚ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਕ ਆਰਡਰ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਸੀ ਕਿ ਟਵਿੰਕਲ ਨਾ ਸਿਰਫ ਪ੍ਰਾਪਟੀ ਦੇ ਪ੍ਰਚਾਰ 'ਚ ਨਜ਼ਰ ਆਈ ਬਲਕਿ ਉਨ੍ਹਾਂ ਨੇ ਲੋਕਾਂ ਨੂੰ ਇਹ ਲਾਲਚ ਦੇ ਕੇ ਫਲੈਟਸ ਵੇਚੇ ਕਿ ਇਸ ਪ੍ਰਾਪਟੀ ਦੇ ਕੰਮ 'ਚ ਮਾਸਟਰਮਾਈਂਡ ਉਹ ਹੀ ਹੈ। ਉਹ ਇਸ ਪ੍ਰੋਜੈਕਟ ਦੀ ਆਰਕੀਟੈਕਚਰ ਤੇ ਇੰਟੀਰੀਅਰ ਡਿਜ਼ਾਈਨਰ ਵੀ ਹੈ। ਟਵਿੰਕਲ ਨੇ ਇਸ ਪ੍ਰਾਪਟੀ ਦੇ ਫਲੈਟਸ ਨੂੰ ਵੇਚਣ ਦੀ ਜ਼ਿੰਮੇਦਾਰੀ ਲਈ, ਇਸ ਲਈ ਉਹ ਸਰਵਿਸ ਪ੍ਰੋਵਾਈਡਰ ਹਨ ਤੇ ਇਸ ਲਈ ਸਰਵਿਸ 'ਚ ਆਈ ਕਮੀ ਲਈ ਉਹ ਉਂਨੀਂ ਹੀ ਜਵਾਬਦੇਹ ਹੈ।'' ਤੁਹਾਨੂੰ ਦੱਸ ਦੇਈਏ ਕਿ ਇੰਟੀਰੀਅਰ ਡਿਜ਼ਾਈਨਰ ਹੋਣ ਦੇ ਨਾਲ ਹੀ ਟਵਿੰਕਲ ਇਕ ਲੇਖਕ ਤੇ ਨਿਰਮਾਤਾ ਵੀ ਹੈ। 25 ਜਨਵਰੀ ਨੂੰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਪੈਡਮੈਨ' ਵੀ ਉਨ੍ਹਾਂ ਨੇ ਹੀ ਪ੍ਰੋਡਿਊਸ ਕੀਤੀ ਹੈ।


Tags: Legal NoticeTwinkle KhannaProperty Selling CaseAkshay KumarPad Manਟਵਿੰਕਲ ਖੰਨਾਨੋਟਿਸ ਜਾਰੀ