FacebookTwitterg+Mail

ਲੋਕ ਸਭਾ ਚੋਣਾਂ ਲੜ ਸਕਦੀ ਹੈ ਤਨੁਸ਼੍ਰੀ ਦੱਤਾ, ਝਾਰਖੰਡ ਦੀ ਇਸ ਪਾਰਟੀ ਨੇ ਕੀਤੀ ਪੇਸ਼ਕਸ਼

lok sabha 2019 tanushree dutta may contest election from this seat
20 March, 2019 11:42:43 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਆਪਣੀ ਹੱਡ ਬੀਤੀ ਨਾ ਸੁਣਾਈ ਹੁੰਦੀ ਤਾਂ ਅੱਜ ਸ਼ਾਇਦ ਸ਼ੋਸ਼ਣ ਦੀਆਂ ਕਈ ਘਟਨਾਵਾਂ ਪਰਦੇ ਪਿੱਛੇ ਹੁੰਦੀਆਂ। #ਮੀ ਟੂ 'ਤੇ ਗੱਲ ਕਰਦੇ ਹੋਏ ਤਨੁਸ਼੍ਰੀ ਨੇ ਆਪਣੇ ਨਾਲ ਹੋਏ ਸ਼ੋਸ਼ਣ ਬਾਰੇ ਖੁੱਲ੍ਹ ਕੇ ਦੱਸਿਆ ਸੀ। ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਾਏ ਸਨ। ਤਨੁਸ਼੍ਰੀ ਖੁੱਲ੍ਹ ਕੇ ਸਾਹਮਣੇ ਆਈ ਤਾਂ ਕਈ ਦੂਜੀਆਂ ਅਦਾਕਾਰਾਂ ਨੂੰ ਵੀ ਹਿੰਮਤ ਮਿਲੀ। ਇਸ ਦਾ ਅਸਰ ਇਹ ਹੋਇਆ ਕਿ ਆਲੋਕ ਨਾਥ, ਸਾਜਿਦ ਖਾਨ, ਅਨੁ ਮਲਿਕ, ਕੈਲਾਸ਼ ਖੇਰ, ਰਜਤ ਕਪੂਰ ਵਰਗੇ ਕਈ ਨਾਮੀ ਸਿਤਾਰਿਆਂ ਦੇ ਨਾਂ #ਮੀ ਟੂ ਦੇ ਤਹਿਤ ਦੋਸ਼ਾਂ ਨਾਲ ਘਿਰ ਗਏ।
Punjabi Bollywood Tadka
ਬਾਲੀਵੁੱਡ 'ਚ ਇਸ ਤੂਫਾਨ ਦੀ ਸ਼ੁਰੂਆਤ ਕਰਨ ਵਾਲੀ ਤਨੁਸ਼੍ਰੀ ਦੱਤਾ ਫਿਲਹਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਝਾਰਖੰਡ 'ਚ ਤੀਜਾ ਮੋਰਚਾ ਬਣ ਕੇ ਉਭਰੀ ਜਨਮਤ ਪਾਰਟੀ ਚਾਹੁੰਦੀ ਹੈ ਕਿ ਤਨੁਸ਼੍ਰੀ ਜਮਸ਼ੇਦਪੁਰ ਲੋਕ ਸਭਾ ਸੀਟ ਤੋਂ ਉਨ੍ਹਾਂ ਦੀ ਪਾਰਟੀ ਦੇ ਟਿਕਟ 'ਤੇ ਚੋਣਾਂ ਲੜੇ।

Punjabi Bollywood Tadka

ਇਸ ਮਾਮਲੇ 'ਚ ਪਾਰਟੀ ਦੇ ਨੇਤਾ ਸੂਰਜ ਸਿੰਘ ਬੇਸਰਾ ਦਾ ਕਹਿਣਾ ਹੈ ਕਿ ਤਨੁਸ਼੍ਰੀ ਜਮਸ਼ੇਦਪੁਰ ਦੀ ਰਹਿਣ ਵਾਲੀ ਹੈ। ਉਸ ਨੇ ਆਪਣੀ ਸਕੂਲੀ ਪੜਾਈ ਵੀ ਇਥੇ ਹੀ ਪੂਰੀ ਕੀਤੀ ਹੈ ਅਤੇ ਉਹ ਇਥੇ ਦੇ ਲੋਕਾਂ 'ਚ ਕਾਫੀ ਮਸ਼ਹੂਰ ਹੈ। ਹਾਲੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਾਰੀ ਹੈ। ਸਾਨੂੰ ਉਮੀਦ ਹੈ ਕਿ ਉਹ ਸਾਡੇ ਇਸ ਪ੍ਰੋਪਜਲ ਨੂੰ ਗੰਭੀਰਤਾ ਨਾਲ ਲਵੇਗੀ।'' ਦੱਸ ਦਈਏ ਕਿ ਕੁਝ ਦਿਨਾਂ 'ਚ ਸਾਫ ਹੋ ਜਾਵੇਗਾ ਕਿ ਤਨੁਸ਼੍ਰੀ ਦੱਤਾ ਚੋਣਾਂ ਲੜੇਗੀ ਜਾਂ ਨਹੀਂ।
Punjabi Bollywood Tadka


Tags: Lok Sabha 2019Tanushree DuttaJamshedpurMLA Surya SinghNitisha BesraMeTooBollywood Celebrity

Edited By

Sunita

Sunita is News Editor at Jagbani.