FacebookTwitterg+Mail

ਮਹਾਤਮਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਅੱਜ ਸੱਤਾ 'ਚ : ਸਵਰਾ ਭਾਸਕਰ

mahatma gandhi swara bhaskar
02 September, 2018 03:14:01 PM

ਨਵੀਂ ਦਿੱਲੀ— ਪਿਛਲੇ ਦਿਨੀਂ ਹੋਈਆਂ ਵਾਮਪੰਥੀ ਆਗੂਆਂ ਦੀ ਗ੍ਰਿਫਤਾਰੀ 'ਤੇ ਅਭਿਨੇਤਰੀ ਸਵਰਾ ਭਾਸਕਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੇ ਲੋਕ ਅੱਜ ਸੱਤਾ 'ਚ ਹਨ। ਦਿੱਲੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਸਵਰਾ ਨੇ ਕਿਹਾ ਕਿ ਇਸ ਦੇਸ਼ ਦੇ ਮਹਾਨ ਆਗੂ ਮਹਾਤਮਾ ਗਾਂਧੀ ਦੀ ਹੱਤਿਆ ਹੋਈ, ਉਸ ਸਮੇਂ ਕਈ ਲੋਕ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾ ਰਹੇ ਸਨ, ਅੱਜ ਉਹ ਲੋਕ ਸੱਤਾ 'ਚ ਹਨ, ਉਨ੍ਹਾਂ ਸਾਰਿਆਂ ਨੂੰ ਜੇਲ 'ਚ ਭੇਜ ਦੇਣਾ ਚਾਹੀਦੈ? ਇਸ ਦਾ ਜਵਾਬ ਹੈ ਨਹੀਂ।

ਸਵਰਾ ਭਾਸਕਰ ਲਗਾਤਾਰ ਵੱਖ-ਵੱਖ ਮਾਮਲਿਆਂ 'ਤੇ ਆਪਣੀ ਰਾਏ ਰੱਖਦੀ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਉਹ ਕਾਫੀ ਲੋਕਪ੍ਰਿਯ ਹੈ। ਉਸ ਨੂੰ ਦੱਖਣੀਪੰਥੀ ਵਿਚਾਰਧਾਰਾ ਦੀ ਆਲੋਚਕ ਮੰਨਿਆ ਜਾਂਦਾ ਹੈ। ਹਾਲ ਹੀ 'ਚ ਵਾਮਪੰਥੀ ਵਿਚਾਰਕਾਂ ਦੀ ਗ੍ਰਿਫਤਾਰੀ ਦਾ ਵੀ ਉਸ ਨੇ ਸਖ਼ਤ ਵਿਰੋਧ ਕੀਤਾ ਸੀ। ਇਨ੍ਹਾਂ ਗ੍ਰਿਫਤਾਰੀਆਂ ਦੀ ਨਿੰਦਾ ਕਰਦੇ ਹੋਏ ਸਵਰਾ ਭਾਸਕਰ ਨੇ ਕਿਹਾ ਕਿ ਭਾਰਤੀ ਜੇਲਾਂ ਸਿਰਫ ਲੇਖਕਾਂ, ਮਨੁੱਖੀ ਅਧਿਕਾਰ ਕਾਰਜਕਰਤਾਵਾਂ ਅਤੇ ਬੱਚਿਆਂ ਦੀ ਜਾਨ ਬਚਾਉਣ ਵਾਲੇ ਡਾਕਟਰਾਂ ਲਈ ਹਨ।

 


Tags: ਮਹਾਤਮਾ ਗਾਂਧੀ ਸਵਰਾ ਭਾਸਕਰ Mahatma Gandhi Swara Bhaskar

Edited By

Deepak Marhas

Deepak Marhas is News Editor at Jagbani.