FacebookTwitterg+Mail

ਮਹੇਸ਼ ਭੱਟ ਦਾ ਨਰਿੰਦਰ ਮੋਦੀ 'ਤੇ ਵੱਡਾ ਹਮਲਾ

mahesh bhatt and pm narendra modi
27 May, 2019 10:13:33 AM

ਨਵੀਂ ਦਿੱਲੀ (ਬਿਊਰੋ) — ਫਿਲਮ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੇ ਸੋਸ਼ਲ ਮੀਡੀਆ 'ਤੇ ਟਾਈਮ ਮੈਗਜ਼ੀਨ ਦਾ ਇਕ ਆਰਟੀਕਲ ਸ਼ੇਅਰ ਕਰਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਹੈ। ਦੱਸ ਦਈਏ ਕਿ ਮਹੇਸ਼ ਭੱਟ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾਵਾਂ 'ਚ ਆਉਂਦਾ ਹੈ। ਹਾਲ ਹੀ 'ਚ ਮਹੇਸ਼ ਭੱਟ ਨੇ ਇਕ ਪੱਤਰ ਦਾ ਆਰਟੀਕਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਤੇ ਵਾਮਪੰਥੀ ਵਿਚਾਰਧਾਰਾ ਦੀ ਪੱਤਰਕਾਰ ਹੋਣ ਦਾ ਦੋਸ਼ ਲਾਇਆ ਜਾਂਦਾ ਹੈ। ਪੱਤਰਕਾਰ ਨੇ ਇਹ ਲੇਖ ਟਾਈਮ ਮੈਗਜ਼ੀਨ ਲਈ ਲਿਖਿਆ ਹੈ।


ਇਸ ਆਰਟੀਕਲ ਦਾ ਸ਼ੀਰਸ਼ਕ ਹੈ, 'ਅਜਿਹਾ ਚੋਣ ਜਿਸ ਦੇ ਚੱਲਦਿਆਂ ਕਰੋੜਾਂ ਲੋਕ ਡਰ ਦੇ ਸਾਏ 'ਚ ਹਨ।' ਇਸ ਲੇਖ 'ਚ ਪੱਤਰਕਾਰ ਨੇ ਸਪੱਸ਼ਟ ਕੀਤਾ ਹੈ ਕਿ NRC policy, ਭੀੜ ਦੁਆਰਾ ਗੌਰਸ਼ਾ ਦੇ ਨਾਂ 'ਤੇ ਹੱਤਿਆ ਤੇ ਧਰੁਵੀਕਰਨ ਦੇ ਯਤਨਾਂ ਕਾਰਨ ਦੇਸ਼ ਦਾ ਇਕ ਵੱਡਾ ਸਮਾਜ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਹੈ। ਇਸ 'ਤੇ ਮਹੇਸ਼ ਭੱਟ ਨੇ ਟਵੀਟ ਕਰਦੇ ਹੋਏ ਲਿਖਿਆ, ''ਅਜਿਹੇ ਦਸਤੂਰ ਨੂੰ, ਅਜਿਹੇ ਬੇਨੂਰ ਨੂੰ, ਮੈਂ ਨਹੀਂ ਮੰਨਦਾ, ਮੈਂ ਨਹੀਂ ਜਾਣਦਾ, ਨਰਿੰਦਰ ਮੋਦੀ ਨੇ ਹਿੰਦੂ ਰਾਸ਼ਟਰਵਾਦੀਆਂ ਦੇ ਵਿਚਾਰਾਂ ਨੂੰ ਵਧਾਇਆ ਹੈ ਅਤੇ ਇਹ ਦੂਜੇ ਕਾਰਜਕਾਲ 'ਚ ਹੋਰ ਵੀ ਮਜ਼ਬੂਤ ਹੋਵੇਗਾ।'' ਇਸ ਤੋਂ ਬਾਅਦ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਕੀਤਾ ਜਾਣ ਲੱਗਾ। ਉਨ੍ਹਾਂ ਨੂੰ ਇਕ ਵਿਅਕਤੀ ਨੂੰ ਲਿਖਿਆ ਹੈ ਕਿ ਉਹ ਹਿੰਦੂ ਦੇਸ਼ 'ਚ ਹੀ ਰਹਿ ਕੇ ਹਿੰਦੂਆ ਦੇ ਵਿਰੁੱਧ 'ਚ ਬੋਲਦਾ ਹੈ। ਇਸ ਤੋਂ ਜ਼ਿਆਦਾ ਹੋਰ ਕਿੰਨੀ ਸਵਤੰਤਰਤਾ ਚਾਹੀਦੀ।

ਦੱਸਣਯੋਗ ਹੈ ਕਿ ਮਹੇਸ਼ ਭੱਟ ਜਲਦ ਹੀ 'ਸੜਕ 2' ਨਾਮਕ ਫਿਲਮ ਦਾ ਨਿਰਦੇਸ਼ਨ ਕਰਨ ਵਾਲੇ ਹਨ। ਇਸ ਫਿਲਮ 'ਚ ਪੂਜਾ ਭੱਟ, ਆਲੀਆ ਭੱਟ, ਸੰਜੇ ਦੱਤ ਤੇ ਆਦਿਤਿਆ ਰਾਏ ਕਪੂਰ ਅਹਿਮ ਭੂਮਿਕਾ 'ਚ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਆਲੀਆ ਭੱਟ ਤੇ ਪੂਜਾ ਇਕੱਠੀਆਂ ਕੰਮ ਕਰਨਗੀਆਂ। 


Tags: Mahesh BhattPM Narendra ModiTime MagazineArticleViralBollywood Celebrity

Edited By

Sunita

Sunita is News Editor at Jagbani.