FacebookTwitterg+Mail

ਰਾਹੁਲ ਗਾਂਧੀ ਦੀ ਜਿੱਤ ਲਈ ਇਸ ਮਸ਼ਹੂਰ ਅਦਾਕਾਰਾ ਨੇ ਰੱਖਿਆ ਵਰਤ

mahika sharma keeps navratri fast for rahul gandhi
13 April, 2019 11:44:54 AM

ਮੁੰਬਈ (ਬਿਊਰੋ) : ਟੀ. ਵੀ. ਦੀ ਫੇਮਸ ਅਦਾਕਾਰਾ ਤੇ ਮਾਡਲ ਮਾਹਿਕਾ ਸ਼ਰਮਾ ਆਪਣੀਆਂ ਖੂਬਸੂਰਤ ਅਦਾਵਾਂ ਦੇ ਨਾਲ-ਨਾਲ ਆਪਣੇ ਵਿਵਾਦਤ ਬਿਆਨਾਂ ਹਮੇਸ਼ਾ ਸੁਰਖੀਆਂ 'ਚ ਛਾਈ ਰਹਿੰਦੀ ਹੈ। ਇਕ ਵਾਰ ਫਿਰ ਉਹ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਹਾਲਾਂਕਿ ਇਸ ਵਾਰ ਮਾਹਿਕਾ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਸ ਨੇ ਕਾਂਗਰਸ ਦੀ ਜਿੱਤ ਲਈ ਨਰਾਤਿਆਂ ਦਾ ਵਰਤ ਰੱਖਿਆ ਸੀ। ਇਸ ਦੇ ਨਾਲ ਹੀ ਮਾਹਿਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਰਾਹੁਲ ਗਾਂਧੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

Punjabi Bollywood Tadka
ਮਾਹਿਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ''ਮੈਂ ਚੇਤ ਨਰਾਤਿਆਂ 'ਚ ਮਾਂ ਦੁਰਗਾ ਨੂੰ ਖੁਸ਼ ਕਰਨ ਲਈ ਵਰਤ ਰੱਖ ਰਹੀ ਹਾਂ। ਤਾਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਦੀ ਜਿੱਤ ਹੋ ਸਕੇ।'' ਮਾਹਿਕਾ ਨੇ ਕੈਪਸ਼ਨ 'ਚ ਰਾਹੁਲ ਗਾਂਧੀ ਦੀ ਇਸ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਮੈਂ ਰਾਹੁਲ ਗਾਂਧੀ ਨਾਲ ਪਿਆਰ ਕਰਦੀ ਹਾਂ ਕਿਉਂਕਿ ਉਹ ਆਪਣੀਆਂ ਪਾਗਲ ਗੱਲਾਂ ਨਾਲ ਸਾਰਿਆਂ ਨੂੰ ਹਸਾਉਂਦੇ ਹਨ। ਇਸ ਤੋਂ ਇਲਾਵਾ ਮਾਹਿਕਾ ਨੇ ਲਿਖਿਆ ਕਿ ਸਾਰਿਆਂ ਦੇ ਚਿਹਰੇ 'ਤੇ ਹਾਸਾ ਲਿਆਉਣਾ ਇਕ ਰਾਜੇ ਦੀ ਜ਼ਿੰਮੇਦਾਰੀ ਹੈ।''


ਇਹ ਸਪੱਸ਼ਟ ਹੈ ਕਿ ਮਾਹਿਕਾ ਅਸਲ 'ਚ ਕਾਂਗਰਸ ਪ੍ਰਧਾਨ ਦੀ ਸਰਾਹਨਾ ਕਰ ਰਹੀ ਹੈ ਜਾਂ ਇਹ ਸਿਰਫ ਇਕ ਵਿਅੰਗ ਕਰ ਰਹੀ ਹੈ। ਹਾਲਾਂਕਿ ਇਸ ਪੋਸਟ ਨਾਲ ਉਸ ਦੇ ਫੈਨਜ਼ ਕਾਫੀ ਨਾਰਾਜ਼ ਹਨ। ਇਸ ਤੋਂ ਪਹਿਲਾਂ ਮਾਹਿਕਾ ਸ਼ਰਮਾ ਵਿੰਗ ਕਮਾਂਡਰ ਅਭਿਨੰਦਨ ਦੇ ਭਾਰਤ ਪਰਤਣ ਤੋਂ ਪਹਿਲਾਂ ਉਸ ਦੇ ਇੰਤਜ਼ਾਰ 'ਚ ਆਪਣੀ ਬਿਕਨੀ ਤਸਵੀਰ ਸ਼ੇਅਰ ਕੀਤੀ ਸੀ। ਇਸ ਨੂੰ ਲੈ ਕੇ ਵੀ ਉਹ ਕਾਫੀ ਟਰੋਲ ਹੋਈ ਸੀ। ਅਭਿਨੰਦਨ 'ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ, ਉਸ ਨਾਲ ਦੇਸ਼ ਦੀ ਹਰ ਲੜਕੀ ਵਿਆਹ ਕਰਵਾਉਣਾ ਚਾਵੇਗੀ। ਇਸ ਦੇ ਨਾਲ ਹੀ ਮਾਹਿਕਾ ਨੇ ਵਿੰਗ ਕਮਾਂਡਰ ਦੀ ਤਸਵੀਰ ਸ਼ੇਅਰ ਕਰਕੇ ਸਲਾਮੀ ਵੀ ਦਿੱਤੀ ਸੀ। 


Tags: Mahika SharmaNavratri FastRahul GandhiElection VictoryInstagram PostTV Celebrity

Edited By

Sunita

Sunita is News Editor at Jagbani.