FacebookTwitterg+Mail

ਅਦਾਕਾਰਾ ਨਾਲ ਉਬਰ ਡਰਾਈਵਰ ਨੇ ਕੀਤੀ ਬਦਸਲੂਕੀ, ਸੋਸ਼ਲ ਮੀਡੀਆ 'ਤੇ ਬਿਆਨ ਕੀਤੀ ਹੱਡਬੀਤੀ

mallika dua recounts horrific experience with uber
10 October, 2017 09:37:14 AM

ਨਵੀਂ ਦਿੱਲੀ(ਬਿਊਰੋ)— ਉਬਰ ਡਰਾਈਵਰ ਵੱਲੋਂ ਆਪਣੇ ਗ੍ਰਾਹਕਾਂ ਨਾਲ ਬਤਮੀਜ਼ੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਸ ਦਾ ਸ਼ਿਕਾਰ ਬਣੀ ਹੈ ਕਾਮੇਡੀਅਨ ਅਤੇ ਅਦਾਕਾਰਾ ਮਲਿਕਾ ਦੁਆ। ਮਾਲਿਕਾ ਨੇ ਇਸ ਦਾ ਜ਼ਿਕਰ ਆਪਣੇ ਫੇਸਬੁੱਕ 'ਤੇ ਕੀਤਾ ਹੈ। ਕਾਮੇਡੀਅਨ ਅਤੇ ਇੰਟਰਨੈੱਟ ਸਟਾਰ ਮਲਿਕਾ ਦੁਆ ਨਾਲ ਉਬਰ ਵਿਚ ਸਫਰ ਦੌਰਾਨ ਕੁਝ ਅਜਿਹਾ ਹੋਇਆ ਕਿ ਉਸ ਨੂੰ ਆਪਣੇ ਫੇਸਬੁੱਕ 'ਤੇ ਲਿਖਣਾ ਪਿਆ।

Punjabi Bollywood Tadka

ਮਲਿਕਾ ਨੇ ਫੇਸਬੁੱਕ ਪੇਜ਼ 'ਤੇ ਆਪਣੀ ਆਪਬੀਤੀ ਸੁਣਾਉਂਦੇ ਹੋਏ ਲਿਖਿਆ ਹੈ ਕਿ, ''ਉਬਰ ਇੰਡੀਆ ਬਹੁਤ ਹੀ ਨਿਕੰਮੀ ਸੰਸਥਾ ਹੈ, ਉਹ ਆਪਣੇ ਡਰਾਈਵਰਾਂ ਦੀ ਪ੍ਰੋਫਾਈਲ ਤੱਕ ਚੈੱਕ ਨਹੀਂ ਕਰਦੀ ਅਤੇ ਲੱਗਦਾ ਹੈ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਤੋਂ ਵੀ ਕੁਝ ਨਹੀਂ ਸਿੱਖਿਆ ਹੈ। ਜਦੋਂ ਮੈਂ ਡਰਾਈਵਰ ਨੂੰ ਏ. ਸੀ. ਵਧਾਉਣ ਲਈ ਕਿਹਾ ਤਾਂ ਉਸ ਨੇ ਮੈਨੂੰ ਗੱਡੀ ਤੋਂ ਉਤਰਨ ਲਈ ਕਿਹਾ।

Punjabi Bollywood Tadka

ਜੀ ਹਾਂ, ਤਾਪਮਾਨ ਨੂੰ ਲੈ ਕੇ ਉਸ ਨੇ ਟਿਰਪ ਖਤਮ ਕਰ ਦਿੱਤਾ ਅਤੇ ਕਿਹਾ”ਉਤਰ ਗਾਡੀ ਤੋਂ, ਮੈਂ ਏ. ਸੀ ਨਹੀਂ ਵਧਾਵਾਂਗਾ। 'ਤੁਹਾਨੂੰ ਉਬਰ ਆਪਣੀ ਵਿਗਿਆਪਨ ਵਿਚ ਕੁਝ ਵੀ ਦਿਖਾਉਂਦਾ ਹੈ ਕਿ ਗੱਡੀ ਨੂੰ ਆਪਣੀ ਸਮਝੋ। ਅਜਿਹਾ ਕੁਝ ਨਹੀਂ ਹੈ। ਇਸ ਤੋਂ ਬਾਅਦ ਸਾਡੇ ਵਿਚਕਾਰ ਕਾਫੀ ਬਹਿਸ ਹੋਈ।

Punjabi Bollywood Tadka

ਮੈਂ ਕਿਹਾ ਮੈ ਤੇਰੇ ਖਿਲਾਫ ਐਕਸ਼ਨ ਲਵਾਂਗੀ ਅਤੇ ਉਸ ਨੇ ਮੈਨੂੰ ਕਿਹਾ ਕਿ ਉਤਰ ਜਾ ਗੱਡੀ ਤੋਂ ਅਤੇ ਗਾਲਾਂ ਕੱਢਣ ਲੱਗਾ। ਉਹ ਗੱਡੀ ਤੇਜ਼-ਤੇਜ਼ ਚਲਾਉਣ ਲੱਗਿਆ ਤਾਂ ਮੈਂ ਗੱਡੀ ਰੁਕਵਾਉਣ ਲਈ ਉੱਚੀ-ਉੱਚੀ ਚੀਂਕਣ ਲੱਗੀ। ਇਸ ਦੌਰਾਨ ਉਹ ਮੈਨੂੰ ਗੰਦੀਆਂ ਗਾਲਾਂ ਕੱਢਦਾ ਰਿਹਾ।

Punjabi Bollywood Tadka

ਮਲਿਕਾ ਨੇ ਅੱਗੇ ਲਿਖਿਆ ਹੈ ਕਿ ਮੈਂ ਤਾਂ ਸ਼ਹਿਰ ਵਿਚ ਗੱਡੀ ਅਤੇ ਡਰਾਈਵਰ ਰੱਖ ਸਕਦੀ ਹਾਂ ਪਰ ਉਨ੍ਹਾਂ ਬਾਰੇ ਸੋਚੋ, ਜਿਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਹੈ ਕੀ ਉਹ ਹਰ ਵਾਰ ਖੁਦ ਨੂੰ ਖਤਰੇ ਵਿਚ ਪਾਉਂਦੇ ਰਹਿਣਗੇ।

Punjabi Bollywood Tadka

ਨਾਲ ਹੀ ਮਲਿਕਾ ਨੇ ਕਿਹਾ ਹੈ ਜੇਕਰ ਕਿਸੇ ਦੇ ਵੀ ਸੰਪਰਕ ਵਿਚ ਕੰਪਨੀ ਨਾਲ ਜੁੜਿਆ ਕੋਈ ਨੰਬਰ ਹੈ ਤਾਂ ਉਨ੍ਹਾਂ ਨਾਲ ਸ਼ੇਅਰ ਕਰਨ ਮਾਲਿਕਾ ਦੀ ਇਸ ਪੋਸਟ ਨੂੰ ਹੁਣ ਤੱਕ ਢਾਈ ਹਜ਼ਾਰ ਤੋਂ ਵਧ ਲੋਕ ਸ਼ੇਅਰ ਕਰ ਚੁੱਕੇ ਹਨ।
ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਉਬਰ ਕੈਬ ਡਰਾਈਵਰ ਵੱਲੋਂ ਇੱਕ ਮਹਿਲਾ ਨਾਲ ਇਸ ਤਰ੍ਹਾਂ ਦੀ ਬਤਮੀਜ਼ੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

Punjabi Bollywood Tadka


Tags: Mallika DuaHorrific ExperienceUber Driverਮਲਿਕਾ ਦੁਆ ਉਬਰ ਡਰਾਈਵਰ