FacebookTwitterg+Mail

'ਉੜੀ' 'ਚ ਇਹ ਐਕਟਰ ਬਣਿਆ ਸੀ ਮਨੋਹਰ ਪਾਰੀਕਰ, ਵੀਡੀਓ ਸ਼ੇਅਰ ਕਰਕੇ ਦਿੱਤੀ ਸ਼ਰਧਾਂਜਲੀ

manohar parrikar death uri the surgical strike actor yogesh soman
18 March, 2019 01:10:34 PM

ਨਵੀਂ ਦਿੱਲੀ (ਬਿਊਰੋ) — ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਮਨੋਹਰ ਪਾਰੀਕਰ ਪਿਛਲੇ ਇਕ ਸਾਲ ਤੋਂ ਪੈਨਕ੍ਰਿਯਾਟਿਕ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਸਮੇਤ ਹੋਰਨਾਂ ਕਲਾਕਾਰਾਂ ਨੇ ਦੁੱਖ ਜਤਾਇਆ ਹੈ। ਦੱਸ ਦਈਏ ਕਿ ਅੱਜ ਮਨੋਹਰ ਪਾਰੀਕਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜਨਤਾ 'ਚ ਲੋਕਪ੍ਰਿਯਾ ਪਾਰੀਕਰ ਨੇ ਸਾਲ 2014 ਤੋਂ 2017 ਦੌਰਾਨ ਰੱਖਿਆ ਮੰਤਰਾਲਾ ਸੰਭਾਲਿਆ। ਸਾਲ 2016 'ਚ ਹੋਈ ਸਰਜੀਕਲ ਸਟ੍ਰਾਈਕ ਦੌਰਾਨ ਪਾਰੀਕਰ ਹੀ ਰੱਖਿਆ ਮੰਤਰੀ ਸਨ। ਇਸ 'ਤੇ 'ਉੜੀ : ਦਿ ਸਰਜੀਕਲ ਸਟ੍ਰਾਈਕ' ਬਣੀ ਤਾਂ ਮਨੋਹਰ ਪਾਰੀਕਰ 'ਤੇ ਆਧਾਰਿਤ ਇਕ ਕਿਰਦਾਰ ਸੀ। ਇਹ ਕਿਰਦਾਰ ਯੋਗੇਸ਼ ਸੋਮਨ ਨੇ ਨਿਭਾਇਆ ਸੀ। ਕਿਰਦਾਰ ਦਾ ਲੁੱਕ ਤੇ ਭੂਮਿਕਾ ਮਿਲਦੀ-ਜੁਲਦੀ ਸੀ। ਹਾਲਾਂਕਿ ਫਿਲਮ ਨੇ ਨਾਂ ਵੱਖਰਾ ਇਸਤੇਮਾਲ ਕੀਤਾ ਗਿਆ ਸੀ। ਫਿਲਮ 'ਚ ਰੱਖਿਆ ਮੰਤਰੀ ਦਾ ਨਾਂ ਰਵਿੰਦਰ ਅਗਨੀਹੋਤਰੀ ਸੀ। 


ਮਨੋਹਰ ਪਾਰੀਕਰ ਦਾ ਕਿਰਦਾਰ ਨਿਭਾਉਣ ਵਾਲੇ ਸੋਮਨ ਨੂੰ ਜਦੋਂ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਵੀਡੀਓ ਪੋਸਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਵੀਡੀਓ 'ਚ ਸੋਮਨ ਨੇ ਕਿਹਾ, ''ਭਾਰਤ ਦੇ ਸਾਬਕਾ ਡਿਫੈਂਸ ਮਿਨਿਸਟਰ ਤੇ ਗੋਆ ਦੇ ਸੀ. ਐੱਮ. ਦਾ ਦੁੱਖਦ ਦਿਹਾਂਤ ਹੋਇਆ ਹੈ। ਮੇਰੇ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ। ਉਨ੍ਹਾਂ ਦੇ ਚਿਹਰੇ ਦਾ ਕੁਝ ਭਾਗ ਮੇਰੇ ਨਾਲ ਮਿਲਣ ਕਾਰਨ ਥੋੜ੍ਹੇ ਸਮੇਂ ਲਈ ਮੈਨੂੰ ਤੁਹਾਨੂੰ ਮਿਲਣ ਅਤੇ ਜਾਣਨ ਦਾ ਮੌਕਾ ਮਿਲਿਆ ਸੀ। ਮਨੋਹਰ ਜੀ ਨੂੰ ਮੇਰੇ ਵਲੋਂ ਭਾਵਤਾਮਕ ਸ਼ਰਧਾਂਜਲੀ।''


Tags: Manohar ParrikarDeathBollywood NewsUri The Surgical StrikeYogesh SomanBollywood Celebrity

Edited By

Sunita

Sunita is News Editor at Jagbani.