FacebookTwitterg+Mail

ਅਹਿਮਦਾਬਾਦ ਦੇ 5 ਤਾਰਾ ਹੋਟਲ ਦੇ ਖਾਣੇ 'ਚੋਂ ਨਿਕਲੇ ਕੀੜੇ, ਅਦਾਕਾਰਾ ਨੇ ਖੋਲ੍ਹੀ ਪੋਲ (ਵੀਡੀਓ)

meera chopra shared video of live worms in food
24 August, 2019 02:21:59 PM

ਜਲੰਧਰ (ਬਿਊਰੋ) — ਪੰਜ ਤਾਰਾ ਹੋਟਲਾਂ ਦੀ ਸ਼ਾਨ ਅਤੇ ਮਹਿੰਦੇ ਖਾਣੇ ਬਾਰੇ ਤਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ ਪਰ ਕਈ ਵਾਰ ਇਨ੍ਹਾਂ ਦੇ ਪਿੱਛੇ ਕਾਲੀ ਸੱਚਾਈ ਲੁੱਕੀ ਹੁੰਦੀ ਹੈ। ਬੀਤੇ ਕੁਝ ਦਿਨ ਪਹਿਲਾਂ ਬਾਲੀਵੁੱਡ ਐਕਟਰ ਰਾਹੁਲ ਬੋਸ ਵਾਲਾ ਕਿੱਸਾ ਕਾਫੀ ਮਸ਼ਹੂਰ ਹੋਇਆ ਸੀ, ਜਦੋਂ ਉਨ੍ਹਾਂ ਨੇ 2 ਕੇਲਿਆਂ ਦੀ ਕੀਮਤ 442 ਰੁਪਏ ਦਿੱਤੀ ਸੀ। ਉਥੇ ਹੀ ਹੁਣ ਇਕ ਫਾਈਵ ਸਟਾਰ ਹੋਟਲ ਨਾਲ ਜੁੜਿਆ ਇਕ ਹੋਰ ਹੈਰਾਨੀਜਨਕ ਸੱਚ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਸਾਰੇ ਕਾਫੀ ਹੈਰਾਨ ਹੋ ਰਹੇ ਹਨ। ਦਰਅਸਲ ਅਦਾਕਾਰਾ ਮੀਰਾ ਚੋਪੜਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਖਾਣੇ 'ਚ ਜ਼ਿੰਦਾ ਕੀੜਾ ਰੇਂਗਦਾ (ਤੁਰਦਾ) ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਰਹੀ ਹੈ।

 
ਦਰਅਸਲ, ਹਿੰਦੀ ਤੇ ਸਾਊਥ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮੀਰਾ ਚੋਪੜਾ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ 'ਚ ਠਹਿਰੀ ਸੀ। ਉਥੇ ਉਨ੍ਹਾਂ ਨੇ ਜਦੋਂ ਸਵੇਰੇ-ਸਵੇਰੇ ਬ੍ਰੇਕਫਾਸਟ ਆਰਡਰ ਕੀਤਾ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਜਦੋਂ ਉਨ੍ਹਾਂ ਨੂੰ ਖਾਣੇ 'ਚ ਕੀੜਾ ਤੁਰਦਾ ਦਿਸਿਆ। ਇਸ ਤੋਂ ਬਾਅਦ ਇਕ ਵੀਡੀਓ ਬਣਾ ਕੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਇਸ ਵੀਡੀਓ 'ਚ ਨਾਸ਼ਤੇ ਦੀ ਪਲੇਟ 'ਤੇ ਜੋ ਨਜ਼ਾਰਾ ਦਿਖ ਰਿਹਾ ਹੈ, ਉਸ ਨੂੰ ਕੋਈ ਵੀ ਆਪਣੇ ਖਾਣੇ 'ਚ ਨਹੀਂ ਦੇਖਣਾ ਚਾਵੇਗਾ। ਅਦਾਕਾਰਾ ਨੇ ਇਸ ਵੀਡੀਓ 'ਚ ਅਜਿਹੇ ਲਗਜ਼ਰੀ ਹੋਟਲਾਂ ਦੀ ਪੋਲ ਖੋਲ੍ਹਣ ਦੀ ਅਪੀਲ ਕੀਤੀ ਹੈ। ਕੀੜੇ ਵਾਲਾ ਵੀਡੀਓ ਸ਼ੇਅਰ ਕਰਦੇ ਹੋਏ ਮੀਰਾ ਨੇ ਲਿਖਿਆ, ''ਇਸ ਸਮੇਂ ਮੈਂ ਡਬਲ ਟ੍ਰੀ ਹੇਲਟਨ ਹੋਟਲ 'ਚ ਅਹਿਮਦਾਬਾਦ 'ਚ ਠਹਿਰੀ ਹੋਈ ਹਾਂ।''


ਦੱਸਣਯੋਗ ਹੈ ਕਿ ਅਦਾਕਾਰਾ ਮੀਰਾ ਚੋਪੜਾ ਨੇ ਸਾਲ 2005 'ਚ ਤਮਿਲ ਫਿਲਮ '....' ਨਾਲ ਫਿਲਮਾਂ 'ਚ ਡੈਬਿਊ ਕੀਤਾ ਸੀ। ਉਥੇ ਹੀ ਉਨ੍ਹਾਂ ਦੀ ਪਹਿਲੀ ਬਾਲੀਵੁੱਡ ਫਿਲਮ ਸਾਲ 2014 'ਚ ਆਈ ਸੀ, ਜਿਸ ਦਾ ਨਾਂ 'ਗੈਂਗ ਆਫ ਘੋਸਟ' ਸੀ। ਮੀਰਾ ਨੇ '1920 ਲੰਦਨ' ਅਤੇ ਕਰਨ ਜੌਹਰ ਦੀ ਫਿਲਮ 'ਕਲੰਕ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਜਲਦ ਹੀ ਮੀਰਾ 'ਸੈਕਸ਼ਨ 375' ਫਿਲਮ 'ਚ ਨਜ਼ਰ ਆਉਣ ਵਾਲੀ ਹੈ। 

Punjabi Bollywood Tadka


Tags: Meera ChopraFoodHilton 5 Star HotelAhmedabadTwitter VideoViral

Edited By

Sunita

Sunita is News Editor at Jagbani.