FacebookTwitterg+Mail

ਪੀ. ਐੱਮ. ਮੋਦੀ ਨੇ ਵੀਰੂ ਦੇਵਗਨ ਦੇ ਦਿਹਾਂਤ 'ਤੇ ਜਤਾਇਆ ਦੁੱਖ, ਪਰਿਵਾਰ ਨੂੰ ਲਿਖੀ ਭਾਵੁਕ ਚਿੱਠੀ

modi mourns veeru devgan in personal note to veena
02 June, 2019 04:50:24 PM

ਨਵੀਂ ਦਿੱਲੀ (ਬਿਊਰੋ) — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦੇ ਪਰਿਵਾਰ ਨੂੰ ਪੱਤਰ ਲਿਖ ਕੇ ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। 'ਰੋਟੀ ਕੱਪੜਾ ਔਰ ਮਕਾਨ' ਤਥਾ 'ਮਿਸਟਰ ਨਚਵਰਲਾਲ' ਵਰਗੀਆਂ ਲੋਕਪ੍ਰਿਯ ਫਿਲਮਾਂ ਦੇ ਐਕਸ਼ਨ ਨਿਰਦੇਸ਼ਕ ਤੇ ਅਭਿਨੇਤਾ ਅਜੇ ਦੇਵਗਨ ਦੇ ਪਿਤਾ ਵੀਰੂ ਦਾ ਮੁੰਬਈ 'ਚ 27 ਮਈ ਨੂੰ ਦਿਹਾਂਤ ਹੋ ਗਿਆ ਸੀ। ਵੀਰੂ ਦੇਵਗਨ ਦੀ ਪਤਨੀ ਵੀਣਾ ਦੇਵਗਨ ਨੂੰ ਲਿਖੇ ਪੱਤਰ ਨੂੰ ਅਜੇ ਨੇ ਐਤਵਾਰ ਨੂੰ ਟਵਿਟਰ 'ਤੇ ਸ਼ੇਅਰ ਕੀਤਾ।

ਪ੍ਰਧਾਨ ਮੰਤਰੀ ਨੇ 28 ਮਈ 2019 ਨੂੰ ਲਿਖੇ ਪੱਤਰ 'ਚ ਕਿਹਾ, ''ਸ਼੍ਰੀ ਦੇਵਗਨ ਨੇ ਸਟੰਟਮੈਨ, ਐਕਸ਼ਨ ਕੋਰੀਓਗ੍ਰਾਫਰ, ਨਿਰਦੇਸ਼ਕ, ਨਿਰਮਾਤਾ ਆਦਿ ਦੇ ਤੌਰ 'ਤੇ ਕੰਮ ਕੀਤਾ। ਆਪਣੇ ਖੇਤਰ 'ਚ ਉਨ੍ਹਾਂ ਨੇ ਵਚਨਬੱਧਤਾ ਨਾਲ ਕੰਮ ਕੀਤਾ, ਇਸ 'ਚ ਯੋਗਦਾਨ ਦੇਣ ਲਈ ਨਵੇਂ ਤਰੀਕਿਆਂ ਦੀ ਤਲਾਸ਼ ਕਰਦੇ ਰਹੇ... ਮੈਂ ਸ਼੍ਰੀ ਵੀਰੂ ਦੇਵਗਨ ਦੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ ਤੇ ਪੂਰੇ ਫਿਲਮ ਉਦਯੋਗ ਲਈ ਗਹਿਰੀ ਸੰਵੇਦਨਾ ਵਿਅਕਤ ਕਰਦਾ ਹਾਂ।'' ਮੋਦੀ ਨੇ ਵੀਰੂ ਦੇਵਗਨ ਦੇ 'ਨਿੱਜੀ ਸਾਹਸ' ਅਤੇ ਐਕਸ਼ਨ ਕੋਰੀਓਗ੍ਰਾਫਰ ਦੇ ਤੌਰ 'ਤੇ ਪ੍ਰਸ਼ੰਸਾ ਕੀਤੀ।

 

ਉਨ੍ਹਾਂ ਨੇ ਪੱਤਰ 'ਚ ਲਿਖਿਆ, ''ਸ਼੍ਰੀ ਦੇਵਗਨ ਨੇ ਅਜਿਹੇ ਸਮੇਂ 'ਚ ਲੋਕਾਂ ਨੂੰ ਰੋਮਾਂਚਿਤ ਕਰਨ ਲਈ ਨਿੱਜੀ ਤੌਰ 'ਤੇ ਖਤਰੇ ਲਏ, ਜਦੋਂ 'ਵਿਜੂਅਲ ਇਫੈਕਟਸ' ਨਹੀਂ ਹੁੰਦੇ ਸਨ ਅਤੇ ਉਹ ਜਾਣਦੇ ਸਨ ਅਤੇ ਉਹ ਜਾਣਦੇ ਸਨ ਕਿ ਉਨ੍ਹਾਂ ਖਤਰਿਆਂ ਦਾ ਸਿਹਰਾ ਉਨ੍ਹਾਂ ਨੂੰ ਨਹੀਂ ਮਿਲੇਗਾ। ਕਿਹਾ ਜਾਂਦਾ ਹੈ ਕਿ ਮਹਾਨ ਚੀਜਾਂ ਉਦੋ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜਦੋਂ ਅਸੀਂ ਉਨ੍ਹਾਂ ਦੇ ਸ਼੍ਰੇਅ ਬਾਰੇ ਨਹੀਂ ਸੋਚਦੇ ਪਰ ਆਪਣਾ ਬਿਹਤਰ ਪ੍ਰਦਰਸ਼ਨ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹਾਂ।'' ਪੱਤਰ ਦੇ ਜਵਾਬ 'ਚ ਅਜੇ ਨੇ ਟਵੀਟ ਕੀਤਾ, ''ਮੇਰੀ ਮਾਂ ਤੇ ਪੂਰਾ ਦੇਵਗਨ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਰਵੱਈਏ ਤੋਂ ਕਾਫੀ ਪ੍ਰਭਾਵਿਤ ਹੈ। ਧੰਨਵਾਦ''।


Tags: Prime Minister Narendra ModiVeeru DevganPersonal NoteVeenaAjay Devgn

Edited By

Sunita

Sunita is News Editor at Jagbani.