FacebookTwitterg+Mail

ਜਾਮੀਆ ਵਿਵਾਦ ਦਾ ਵਿਰੋਧ ਕਰਨ ਤੋਂ ਬਾਅਦ 'ਸਾਵਧਾਨ ਇੰਡੀਆ' ਤੋਂ ਬਾਹਰ ਹੋਏ ਸੁਸ਼ਾਂਤ ਸਿੰਘ

my stint with     savdhaan india     has ended  sushant singh
17 December, 2019 01:45:20 PM

ਮੁੰਬਈ (ਬਿਊਰੋ) — ਸਰਕਾਰ ਦੇ ਨਾਗਰਿਕਤਾ ਸੋਧ ਬਿੱਲ ਪਾਸ ਕਰਨ ਤੋਂ ਬਾਅਦ ਹੀ ਦੇਸ਼ ਦੇ ਕਈ ਹਿੱਸਿਆਂ 'ਚ ਇਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੁੰਬਈ 'ਚ ਇਸੇ ਪ੍ਰਦਰਸ਼ਨ ਦਾ ਹਿੱਸਾ ਬਣੇ ਐਕਟਰ ਸੁਸ਼ਾਂਤ ਸਿੰਘ ਹੁਣ ਆਪਣੇ ਟੀ. ਵੀ. ਸ਼ੋਅ 'ਸਾਵਧਾਨ ਇੰਡੀਆ' ਤੋਂ ਬਾਹਰ ਹੋ ਗਏ ਹਨ। ਸੁਸ਼ਾਂਤ ਸਿੰਘ ਨੇ ਇਸ ਗੱਲ ਦਾ ਐਲਾਨ ਆਪਣੇ ਟਵਿਟਰ ਅਕਾਊਂਟ 'ਤੇ ਖੁਦ ਕੀਤਾ ਹੈ। 'ਸਾਵਧਾਨ ਇੰਡੀਆ' ਇਕ ਕ੍ਰਾਈਮ ਸ਼ੋਅ ਹੈ, ਜਿਸ 'ਚ ਸੁਸ਼ਾਂਤ ਹੋਸਟ ਬਣੇ ਨਜ਼ਰ ਆਉਂਦੇ ਹਨ।


ਦਿੱਲੀ 'ਚ ਜਾਮੀਆ ਨਗਰ ਤੇ ਜਾਮੀਆ ਮਿਲਲੀਆ ਇਸਲਾਮੀਆ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੇ ਪੁਲਸ ਦੀ ਕਾਰਵਾਈ ਤੋਂ ਬਾਅਦ ਹੀ ਨਾਗਰਿਕਤਾ ਸੋਧ ਬਿੱਲ ਖਿਲਾਫ ਇਹ ਪ੍ਰਦਰਸ਼ਨ ਹੋਰ ਵੀ ਤੇਜ ਹੋ ਗਏ ਹਨ। ਇਸੇ ਕੜੀ 'ਚ ਮੁੰਬਈ 'ਚ ਵੀ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਇਸ ਵਿਰੋਧ ਪ੍ਰਦਰਸ਼ਨ 'ਚ ਐਕਟਰ ਸੁਸ਼ਾਂਤ ਸਿੰਘ ਵੀ ਬੋਲਦੇ ਨਜ਼ਰ ਆਏ।

 

ਸੁਸ਼ਾਂਤ ਸਿੰਘ ਨੇ ਇਸ ਵਿਰੋਧ ਪ੍ਰਦਰਸ਼ਨ ਦੇ ਕਈ ਵੀਡੀਓ ਤੇ ਤਸਵੀਰਾਂ ਨੂੰ ਵੀ ਟਵਿਟਰ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਬਾਅਦ ਸੋਮਵਾਰ ਦੇਰ ਰਾਤ ਸੁਸ਼ਾਂਤ ਨੇ ਟਵਿਟਰ 'ਤੇ ਦੱਸਿਆ ਕਿ, ''ਮੇਰਾ 'ਸਾਵਧਾਨ ਇੰਡੀਆ' ਦੇ ਨਾਲ ਸਫਰ ਖਤਮ ਹੋ ਗਿਆ ਹੈ।''

 

ਸੋਮਵਾਰ ਨੂੰ ਮੁੰਬਈ 'ਚ ਹੋਏ ਇਸ ਦੇ ਵਿਰੋਧ ਪ੍ਰਦਰਸ਼ਨ 'ਚ ਮੁੰਬਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ ਕਈ ਪ੍ਰੋਫੈਸ਼ਨਲ ਲੋਕਾਂ ਤੇ ਸੈਲੀਬ੍ਰਿਟੀਜ਼ ਨੇ ਵੀ ਹਿੱਸਾ ਲਿਆ। ਉਥੇ ਹੀ ਸੁਸ਼ਾਂਤ ਦੀ ਫਿਲਮ ਦੀ ਗੱਲ ਕਰੀਏ ਤਾਂ 'ਦਿ ਲਿਜੇਂਡ ਆਫ ਭਗਤ ਸਿੰਘ', 'ਸੱਤਿਆ', 'ਦਮ', 'ਲਿਪਸਟਿਕ ਅੰਡਰ ਮਾਈ ਬੁਰਕਾ', 'ਹੇਟ ਸਟੋਰੀ 2' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।


Tags: Sushant SinghSavdhaan IndiaEndsParticipation Cab ProtestCitizenship Amendment Act 2019Jamia MilliaIslamia ProtestUniversity StudentTV Celebrity

About The Author

sunita

sunita is content editor at Punjab Kesari