FacebookTwitterg+Mail

Video: ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਸੰਗੀਤਕਾਰਾਂ ਦੀ ਕੀਤੀ ਰੱਜ ਕੇ ਪ੍ਰਸ਼ੰਸਾ

narendra modi salim sulaiman independence day
16 August, 2017 11:05:01 AM

ਮੁੰਬਈ— ਆਜ਼ਾਦੀ ਦਿਹਾੜੇ 'ਤੇ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਲੀਮ-ਸੁਲੇਮਾਨ ਨੇ ਇਕ ਦੇਸ਼ਭਗਤੀ ਗੀਤ 'ਮੇਰਾ ਦੇਸ਼ ਹੀ ਧਰਮ' ਨੂੰ ਰਿਲੀਜ਼ ਕੀਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਸ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ। ਇਹ ਗੀਤ ਭਾਰਤੀ ਹਥਿਆਰਬੰਦ ਫੌਜ ਨੂੰ ਸਮਰਪਿਤ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦਾ ਲਿੰਕ ਸ਼ੇਅਰ ਕੀਤਾ ਹੈ।

ਮੋਦੀ ਨੇ ਇਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ''ਪਿਆਰਾ ਗੀਤ, ਸਲੀਮ ਮਰਚੈਂਟ ਭਰਾ ਅਤੇ ਸੁਲੇਮਾਨ ਭਰਾ, ਤੁਸੀਂ 'ਮੇਰਾ ਦੇਸ਼ ਹੀ ਧਰਮ' ਵੀਡੀਓ ਰਾਹੀਂ ਤੁਸੀਂ ਬਹੁਤ ਹੀ ਬਿਹਤਰੀਨ ਸੰਦੇਸ਼ ਦੇ ਰਹੇ ਹਨ।''

ਸੋਮਵਾਰ ਨੂੰ ਜਦੋਂ ਇਹ ਗੀਤ ਯੂਟਿਊਬ 'ਤੇ ਆਇਆ ਤਾਂ ਸਲੀਮ ਨੇ ਟਵੀਟ ਕੀਤਾ ਸੀ, ''ਮੈਂ ਇਕ ਭਾਰਤੀ ਹਾਂ, ਮੇਰਾ ਦੇਸ਼ ਹੀ ਧਰਮ'। ਨਰਿੰਦਰ ਮੋਦੀ ਜੀ ਦਾ ਧੰਨਵਾਦ ਕਿ ਉਨ੍ਹਾਂ ਨੇ ਇਸ ਗੀਤ ਨੂੰ ਪਸੰਦ ਕੀਤਾ।''

 


Tags: Narendra modiSalimSulaimanIndependence dayਮੋਦੀ ਸਲੀਮਸੁਲੇਮਾਨ