FacebookTwitterg+Mail

ਮੈਂ ਅਜਿਹਾ ਕੀ ਕਹਿ ਦਿੱਤਾ ਜੋ ਮੈਨੂੰ ਗੱਦਾਰ ਕਿਹਾ ਜਾ ਰਿਹੈ : ਨਸੀਰੂਦੀਨ

naseeruddin shah
21 December, 2018 08:30:27 PM

ਅਜਮੇਰ (ਬਿਊਰੋ) : ਅਭਿਨੇਤਾ ਨਸੀਰੂਦੀਨ ਸ਼ਾਹ ਨੇ ਦੇਸ਼ 'ਚ ਅਸਹਿਣਸ਼ੀਲਤਾ ਸਬੰਧੀ ਆਪਣੇ ਕਥਿਤ ਬਿਆਨ ਦਾ ਬਚਾਅ ਕਰਦੇ ਹੋਏ ਸ਼ੁੱਕਰਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕਿਹਾ, ਜਿਸ ਲਈ ਉਨ੍ਹਾਂ ਨੂੰ ਗੱਦਾਰ ਠਹਿਰਾਇਆ ਜਾਵੇ। ਨਸੀਰੂਦੀਨ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਬਸ ਆਪਣੇ ਮੁਲਕ ਬਾਰੇ ਗੱਲ ਕਰਦੇ ਹੋਏ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।

ਇਥੇ ਇਕ ਸਕੂਲ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਨਸੀਰ ਤੋਂ ਜਦੋਂ ਉਨ੍ਹਾਂ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਇਹ ਗੱਲ ਤਾਂ ਇਕ ਚਿੰਤਿਤ ਭਾਰਤ ਵਾਸੀ ਦੀ ਹੈਸੀਅਤ ਨਾਲ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ। ਮੈਨੂੰ ਨਹੀਂ ਪਤਾ ਕਿ ਇਸ ਵਾਰ ਮੈਂ ਅਜਿਹਾ ਕੀ ਕਹਿ ਦਿੱਤਾ ਕਿ ਮੈਨੂੰ ਗੱਦਾਰ ਠਹਿਰਾਇਆ ਜਾ ਰਿਹਾ ਹੈ। ਅਜੀਬ ਗੱਲ ਹੈ।'

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਇਕ ਵੀਡੀਓ ਸਾਹਮਣੇ ਆਇਆ, ਜਿਸ 'ਚ ਨਸੀਰੂਦੀਨ ਨੇ ਕਿਹਾ, 'ਕਈ ਇਲਾਕਿਆਂ 'ਚ ਅਸੀਂ ਦੇਖ ਰਹੇ ਹਾਂ ਕਿ ਇਕ ਪੁਲਸ ਇੰਸਪੈਕਟਰ ਦੀ ਮੌਤ ਤੋਂ ਜ਼ਿਆਦਾ ਇਕ ਗਾਂ ਦੀ ਮੌਤ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ। ਅਜਿਹੇ ਮਾਹੌਲ 'ਚ ਮੈਨੂੰ ਆਪਣੀ ਔਲਾਦ ਬਾਰੇ ਸੋਚ ਕੇ ਫਿਕਰ ਹੁੰਦਾ ਹੈ।' ਨਸੀਰ ਨੇ ਇਸ ਤੋਂ ਪਹਿਲਾਂ ਕ੍ਰਿਕਟਰ ਵਿਰਾਟ ਕੋਹਲੀ ਨੂੰ ਘਮੰਡੀ ਕਹਿ ਕੇ ਵੀ ਵਿਵਾਦ ਖੜ੍ਹਾ ਕਰ ਦਿੱਤਾ ਸੀ।


Tags: Naseeruddin Shah Bollywood Actor Virat Kohli ਨਸੀਰੂਦੀਨ ਸ਼ਾਹ ਵਿਰਾਟ ਕੋਹਲੀ

Edited By

Rahul Singh

Rahul Singh is News Editor at Jagbani.