ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੋਮਵਾਰ ਸ਼ਾਮ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਐਗਜ਼ਿਟ ਪੋਲ ਵਾਲੇ ਟਵੀਟ ਦੇ ਮਾਮਲੇ 'ਤੇ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ। ਐੱਨ.ਸੀ.ਡਬਲਿਊ. ਦੇ ਜ਼ਰੀਏ ਐਕਟਰ ਨਾਲ ਉਸ ਟਵੀਟ 'ਤੇ ਸਫਾਈ ਮੰਗੀ ਹੈ। ਉਨ੍ਹਾਂ ਨੂੰ ਇਸ ਤੋਂ ਇਲਾਵਾ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਫੜਾਇਆ ਹੈ। ਇਸ ਤੋਂ ਪਹਿਲਾਂ, ਦਿੱਲੀ ਮਹਿਲਾ ਕਮਿਸ਼ਨ ਨੇ ਉਨ੍ਹਾਂ ਦੇ ਟਵੀਟ ਦੀ ਨਿੰਦਾ ਕੀਤੀ ਹੈ।
ਦਰਅਸਲ ਵਿਵੇਕ ਨੇ ਟਵੀਟ ਕਰ ਸਾਬਕਾ ਗਰਲਫਰੈਂਡ ਤੇ ਅਦਾਕਾਰ ਐਸ਼ਵਰਿਆ ਰਾਏ ਬੱਚਨ ਦਾ ਮਜ਼ਾਕ ਬਣਾਇਆ ਸੀ। ਉਨ੍ਹਾਂ ਨੇ ਫੋਟੋ ਟਵੀਟ ਕੀਤਾ ਸੀ। ਉਸ 'ਚ ਓਪੀਨੀਅਨ ਪੋਲ ਦੇ ਅੱਗੇ ਸਲਮਾਨ-ਐਸ਼ਵਰਿਆ, ਐਗਜ਼ਿਟ ਪੋਲ ਦੇ ਅੱਗੇ ਉਨ੍ਹਾਂ ਦੀ ਤੇ ਐਸ਼ਵਰਿਆ, ਜਦਕਿ ਫਾਇਨਲ ਰਿਜ਼ਲਟ ਦੇ ਸਾਹਮਣੇ ਅਭਿਸ਼ੇਕ ਬੱਚਨ ਨਾਲ ਅਦਾਕਾਰਾ ਦੀ ਤਸਵੀਰ ਸੀ।