FacebookTwitterg+Mail

ਚੰਦ ਪਲਾਂ 'ਚ ਪ੍ਰਸਿੱਧ ਹੋਣ ਵਾਲੀ ਪ੍ਰਿਆ 'ਤੇ ਭਾਜਪਾ ਨੇਤਾ ਮਿਸ਼ਰਾ ਦੀ ਤਿੱਖੀ ਟਿੱਪਣੀ

naveen sanjeev mishra and priya prakash varrier
16 February, 2018 09:47:43 AM

ਹੋਸ਼ੰਗਾਬਾਦ(ਬਿਊਰੋ)— ਇੰਟਰਨੈੱਟ ਸਨਸਨੀ ਬਣ ਚੁੱਕੀ ਪ੍ਰਿਯਾ ਪ੍ਰਕਾਸ਼ ਵਾਰੀਅਰ ਦੇ ਗਾਣੇ 'ਤੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿਖੇ ਭਾਜਪਾ ਦੇ ਖੇਡ ਸੈੱਲ ਦੇ ਜ਼ਿਲਾ ਕਨਵੀਨਰ ਸੰਜੀਵ ਮਿਸ਼ਰਾ ਨੇ ਆਪਣੀ ਫੇਸਬੁੱਕ ਵਾਲ 'ਤੇ ਪ੍ਰਿਯਾ ਪ੍ਰਕਾਸ਼ ਦੀ ਫੋਟੋ ਲਾ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿਚ ਇਕ ਕੁੜੀ ਦੇ ਅੱਖ ਮਾਰਨ ਨਾਲ 24 ਘੰਟਿਆਂ ਅੰਦਰ ਉਸ ਦੇ 7 ਲੱਖ ਫਾਲੋਅਵਰਜ਼ ਹੋ ਜਾਣ ਤਾਂ ਉਸ ਦੇਸ਼ ਦੇ ਨੌਜਵਾਨ ਪਕੌੜੇ ਵੇਚਣ ਜੋਗੇ ਹੀ ਹਨ।

ਪ੍ਰਿਆ ਪ੍ਰਕਾਸ਼ ਦੀਆਂ ਵਾਇਰਲ ਵੀਡੀਓਜ਼ 'ਤੇ ਸ਼ੁਰੂ ਹੋਇਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਤੋਂ ਬਾਅਦ ਮੁੰਬਈ 'ਚ ਵੀ ਹੁਣ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਿਆ ਦੇ ਤੇਜੀ ਨਾਲ ਵਾਇਰਲ ਹੋ ਰਹੇ ਇਸ ਵੀਡੀਓ 'ਤੇ ਆਂਧਰਾ ਪ੍ਰਦੇਸ਼ 'ਚ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਹੁਣ ਮੁੰਬਈ ਦੀ ਰਜਾ ਐਕਡਮੀ ਨਾਂ ਦੇ ਇਕ ਸੰਗਠਨ ਨੇ ਗੀਤ 'ਤੇ ਸੀ. ਬੀ. ਐੱਫ. ਸੀ. ਚੋਂ ਬੈਨ ਲਾਉਣ ਦੀ ਮੰਗ ਕੀਤੀ ਹੈ। ਇਸ ਲਈ ਸੀ. ਬੀ. ਐੱਫ. ਸੀ. ਦੇ ਚੀਫ ਪ੍ਰਸੂਨ ਜੋਸ਼ੀ ਨੂੰ ਇਕ ਪੱਤਰ ਭੇਜਿਆ ਗਿਆ ਹੈ। ਚਿੱਠੀ 'ਚ ਆਖਿਆ ਗਿਆ ਹੈ ਕਿ ਸੈਂਸਰ ਚੀਫ ਫਿਲਮ ਦੇ ਗੀਤ ਨੂੰ ਤਤਕਾਲ ਬੈਨ ਕਰ ਦਿੱਤਾ ਜਾਵੇ ਤੇ ਦੇਸ਼ 'ਚ ਸ਼ਾਂਤੀ ਬਣਾਈ ਰੱਖਣ ਲਈ ਇਸ ਤਰ੍ਹਾਂ ਦੇ ਵੀਡੀਓਜ਼ ਵਰਗੀਆਂ ਹੋਰਨਾਂ ਗਤੀਵਿਧੀਆਂ ਨੂੰ ਵੀ ਜਲਦ ਤੋਂ ਜਲਦ ਰੋਕ ਕੇ ਉਨ੍ਹਾਂ 'ਤੇ ਪ੍ਰਾਬੰਦੀ ਲਾਈ ਜਾਵੇ।
ਦੇਈਏ ਕਿ ਇਸ ਵਿਵਾਦ ਦੀ ਸ਼ੁਰੂਆਤ ਗੀਤ ਦੇ ਬੋਲ 'ਚ ਵਰਤੇ ਗਏ ਕੁਝ ਸ਼ਬਦਾਂ 'ਤੇ ਇਤਰਾਜ਼ ਕਰਦੇ ਹੋਏ ਆਂਧਰਾਂ ਪ੍ਰਦੇਸ਼ ਦੇ ਹੈਦਰਾਬਾਦ 'ਚ ਸ਼ਿਕਾਇਤ ਕੀਤੀ ਗਈ ਸੀ।


Tags: Naveen Sanjeev MishraOru Adaar LoveManikya Malaraya PooviVideo ViralPriya Prakash VarrierShaan RahmanOmar Luluਨਵੀਨਰ ਸੰਜੀਵ ਮਿਸ਼ਰਾਪ੍ਰਿਯਾ ਪ੍ਰਕਾਸ਼ ਵਾਰੀਅਰ

Edited By

Sunita

Sunita is News Editor at Jagbani.