FacebookTwitterg+Mail

ਇਸਰੋ ਦੇ ਸਾਬਕਾ ਪ੍ਰਧਾਨ ਕੇ. ਰਾਧਾਕ੍ਰਿਸ਼ਨਨ 'ਤੇ ਬਾਇਓਪਿਕ

nikkhil advani
06 October, 2017 09:13:07 AM

ਮੁੰਬਈ (ਬਿਊਰੋ)—ਮਸ਼ਹੂਰ ਫਿਲਮਕਾਰ ਨਿਖਿਲ ਅਡਵਾਨੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਪ੍ਰਧਾਨ ਅਤੇ ਮੰਗਲ ਮਿਸ਼ਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੇ. ਰਾਧਾਕ੍ਰਿਸ਼ਨਨ ਦੇ ਜੀਵਨ 'ਤੇ ਫਿਲਮ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਦੱਸਣਯੋਗ ਹੈ ਕਿ 'ਕੱਲ ਹੋ ਨਾ ਹੋ', 'ਸਲਾਮ-ਏ-ਇਸ਼ਕ : ਏ ਟ੍ਰਿਬਿਊਟ ਟੂ ਲਵ' ਅਤੇ 'ਚਾਂਦਨੀ ਚੌਕ ਟੂ ਚਾਈਨਾ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਖਿਲ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਕੇ. ਰਾਧਾਕ੍ਰਿਸ਼ਨਨ 'ਤੇ ਬਾਇਓਪਿਕ ਬਣਾ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ।


Tags: Nikkhil AdvaniRadhakrishnanISROLucknow CentralAirliftਨਿਖਿਲ ਅਡਵਾਨੀਕੇ ਰਾਧਾਕ੍ਰਿਸ਼ਨਨ