FacebookTwitterg+Mail

ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਫਿਲਮ 'ਸ਼ੂਟਰ' ਬੈਨ

now  haryana bans gangster film  shooter
22 February, 2020 04:14:50 PM

ਜਲੰਧਰ (ਬਿਊਰੋ) : ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਸ਼ੂਟਰ' 'ਤੇ ਪਾਬੰਦੀ ਲਾਉਣ ਤੋਂ ਲਗਪਗ 2 ਹਫਤਿਆਂ ਬਾਅਦ ਹਰਿਆਣਾ ਨੇ ਵੀ ਇਸ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹਰਿਆਣਾ ਸਰਕਾਰ ਦੇ ਹੁਕਮਾਂ ਮੁਤਾਬਕ ਸੂਬੇ 'ਚ ਫਿਲਮ ਦੀ ਪ੍ਰਦਰਸ਼ਨੀ 'ਤੇ ਮੁਅੱਤਲੀ 2 ਮਹੀਨੇ ਜਾਰੀ ਰਹੇਗੀ। ਪੰਜਾਬ ਪੁਲਸ ਵੱਲੋਂ ਹਿੰਸਾ, ਘਿਨਾਉਣੇ ਅਪਰਾਧ, ਨਸ਼ਿਆਂ ਦੀ ਵਸੂਲੀ, ਧਮਕਾਉਣ ਅਤੇ ਅਪਰਾਧਿਕ ਗਤੀਵਿਧੀਆਂ ਦੇ ਕਥਿਤ ਤੌਰ 'ਤੇ ਉਤਸ਼ਾਹਤ ਕਰਨ ਕਰਕੇ ਨਿਰਮਾਤਾ ਅਤੇ ਪ੍ਰਮੋਟਰ ਕੇ. ਵੀ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਐੱਫ. ਆਈ. ਆਰ. ਮੁਤਾਬਕ ਫਿਲਮ 'ਸ਼ੂਟਰ' ਤੋਂ ਨੌਜਵਾਨਾਂ ਨੂੰ ਹਥਿਆਰ ਚੁੱਕਣ, ਸ਼ਾਂਤੀ ਅਤੇ ਸਦਭਾਵਨਾ ਦੇ ਮਾਹੌਲ ਨੂੰ ਵਿਗੜਨ ਲਈ ਉਕਸਾਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਐੱਫ. ਆਈ. ਆਰ. ਪੰਜਾਬ ਦੇ ਮੁੱਖ ਮੰਤਰੀ ਵੱਲੋਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਸ ਮਾਮਲੇ 'ਚ ਢਿੱਲੋਂ ਖਿਲਾਫ ਸੰਭਾਵਤ ਕਾਰਵਾਈ ਕਰਨ ਬਾਰੇ ਕਿਹਾ ਗਿਆ ਸੀ।

ਕੌਣ ਸੀ ਸੁੱਖਾ ਕਾਹਲਵਾਂ?
ਦੱਸ ਦੇਈਏ ਕਿ ਸੁੱਖਾ ਕਾਹਲਵਾਂ ਪੰਜਾਬ ਦਾ ਜਾਣਿਆ-ਪਛਾਣਿਆ ਗੈਂਗਸਟਰ ਸੀ। ਸੁੱਖਾ ਨੇ ਬਹੁਤ ਛੋਟੀ ਉਮਰ 'ਚ ਹੀ ਪੰਜਾਬ ਦੇ ਗੈਂਗਸਟਰਾਂ 'ਚ ਵੱਖਰੀ ਪਛਾਣ ਬਣਾਈ ਸੀ ਪਰ ਅਪਰਾਧ ਦੀ ਦੁਨੀਆ 'ਚ ਇਕ ਵੱਡੀ ਕਿਸਮਤ ਬਣਾਉਣ ਵਾਲੇ ਸੁੱਖਾ ਦੀ 21 ਜਨਵਰੀ, 2015 ਨੂੰ ਇਕ ਗੈਂਗ ਵਾਰ 'ਚ ਮੌਤ ਹੋ ਗਈ ਸੀ।


Tags: ShooterBanHaryanaChandigarhHigh CourtPunjabi FilmPromoting ViolenceCrimeGangsterSukha KahlwanDGP Dinkar GuptaKV DhillonAmarinder Singh

About The Author

sunita

sunita is content editor at Punjab Kesari