FacebookTwitterg+Mail

ਜਦੋਂ ਦੇਹ ਵਪਾਰ 'ਚ ਫੜ੍ਹੀ ਗਈ ਇਹ ਅਦਾਕਾਰਾ, ਬਚਨ ਲਈ ਦਿਖਾਈਆਂ ਸ਼ਾਹਰੁਖ ਨਾਲ ਆਪਣੀਆਂ ਤਸਵੀਰਾਂ

om shanti om
18 December, 2017 05:02:06 PM

ਮੁੰਬਈ(ਬਿਊਰੋ)— ਬਾਲੀਵੁੱਡ ਇਕ ਵਾਰ ਫਿਰ ਸੈਕਸ ਰੈਕੇਟ ਵਰਗੇ ਗੰਦੇ ਮਾਮਲੇ ਦਾ ਸ਼ਿਕਾਰ ਹੋ ਗਿਆ। ਹੈਦਰਾਬਾਦ ਦੇ ਇਕ ਹੋਟਲ 'ਚ ਸੈਕਸ ਰੈਕੇਟ 'ਚ ਫੜ੍ਹੀਆਂ ਗਈਆਂ ਦੋ ਮਹਿਲਾਵਾਂ 'ਚੋਂ ਇਕ ਅਦਾਕਾਰਾ ਤਮਿਲ ਸਿਨੇਮਾ 'ਚ ਕੰਮ ਕਰਦੀ ਹੈ ਤੇ ਦੂਜੀ ਬੰਗਾਲੀ ਟੀ. ਵੀ. ਸੀਰੀਅਲ 'ਚ। ਪਾਸ਼ ਬੰਜਾਰਾ ਹਿੱਲਸ ਇਲਾਕੇ ਦੇ ਫਾਈਵ ਸਟਾਰ ਹੋਟਲਾਂ 'ਚ ਸ਼ਨੀਵਾਰ ਰਾਤ ਛਾਪਾ ਮਾਰਿਆ ਗਿਆ ਸੀ।

Punjabi Bollywood Tadka

ਪੁਲਸ ਨੇ ਸ਼ਨੀਵਾਰ ਦੇਰ ਰਾਤ ਪੰਜਾਗੁੱਟਾ ਤੇ ਬੰਜਾਰਾ ਹਿੱਲਸ ਦੇ ਦੋ ਹੋਟਲਾਂ 'ਚ ਛਾਪੇਮਾਰੀ ਕੀਤੀ ਤੇ ਕਥਿਤ ਤੌਰ 'ਤੇ ਸੈਕਸ ਰੈਕੇਟ ਚਲਾਉਣ ਵਾਲੇ ਮੋਨਿਸ਼ ਕੇ ਅਤੇ ਵੇਂਕਟੇਸ਼ ਨੂੰ ਹਿਰਾਸਤ 'ਚ ਲਿਆ। ਇਸ ਛਾਪੇਮਾਰੀ ਦੌਰਾਨ ਦੋ ਅਦਾਕਾਰਾਂ ਨਾਲ ਹੀ ਪੁਲਸ ਨੂੰ ਇਨ੍ਹਾਂ ਕੋਲੋਂ 55 ਹਜ਼ਾਰ ਦੇ ਕਰੀਬ ਨਕਦ ਤੇ ਕਈ ਮੋਬਾਇਲ ਫੋਨ ਮਿਲੇ ਹਨ। ਉਂਝ ਇਹ ਪਹਿਲਾਂ ਮਾਮਲਾ ਨਹੀਂ ਹੈ, ਜਦੋਂ ਕਿ ਸੈਕਸ ਰੈਕੇਟ 'ਚ ਕਿਸੇ ਅਦਾਕਾਰਾ ਦਾ ਨਾਂ ਵੀ ਸ਼ਾਮਲ ਸਾਹਮਣੇ ਆਇਆ ਹੈ।

Punjabi Bollywood Tadka

ਸਾਲ 2010 'ਚ ਦੇਖਣੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਅਦਾਕਾਰਾ ਐਸ਼ ਅੰਸਾਰੀ ਵੀ ਸੈਕਸ ਰੈਕੇਟ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਹੋਈ ਸੀ। ਐਸ਼ ਅੰਸਾਰੀ ਨੂੰ ਰਾਜਸਥਾਨ ਦੇ ਜੋਧਪੁਰ 'ਚ ਤਖਤ ਵਿਲਾਸ ਹੋਟਲ ਤੋਂ ਸਾਲ 2010 'ਚ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਮੌਕੇ 'ਤੇ 9 ਲੋਕਾਂ ਨੂੰ ਫੜ੍ਹਿਆ ਸੀ, ਜਿਨ੍ਹਾਂ 'ਚ ਇਕ ਨਾਂ ਦੱਖਣ ਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਐਸ਼ ਅੰਸਾਰੀ ਦਾ ਵੀ ਸੀ।

Punjabi Bollywood Tadka
ਸੂਤਰਾਂ ਮੁਤਾਬਕ ਐਸ਼ ਪ੍ਰੋਸਟੀਟਿਊਸ਼ਨ ਦਾ ਕੰਮ ਕਰਦੀ ਸੀ ਤੇ ਉਸ ਸਮੇਂ ਉਹ ਹੋਟਲ 'ਚ ਕੰਮ ਲਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਐਸ਼ ਅੰਸਾਰੀ ਨਾਲ ਜੁੜਿਆ ਇਹ ਸੈਕਸ ਰੈਕੇਟ ਆਨਲਾਈਨ ਆਪਰੇਟ ਹੁੰਦਾ ਸੀ। ਐਸ਼ ਨੇ ਇਸ ਦੌਰਾਨ ਪੁਲਸ ਨੂੰ ਇਹ ਵੀ ਕਿਹਾ ਕਿ ਉਹ ਸਿਰਫ ਕੁਝ ਲੋਕਾਂ ਨੂੰ ਮਿਲਣ ਆਈ ਸੀ। ਜਦੋਂ ਪੁਲਸ ਉਸ ਨੂੰ ਗ੍ਰਿਫਤਾਰ ਕਰ ਰਹੀ ਸੀ ਤਾਂ ਐਸ਼ ਨੇ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨਾਲ ਆਪਣੀਆਂਕੁਝ ਤਸਵੀਰਾਂ ਦਿਖਾਈਆਂ ਪਰ ਪੁਲਸ ਉਸ ਨੂੰ ਥਾਣੇ 'ਚ ਲੈ ਗਈ। ਅਦਾਕਾਰਾ ਸ਼ਾਹਰੁਖ ਦੀ ਸਟਾਰਰ ਫਿਲਮ 'ਚੱਲਤੇ-ਚੱਲਤੇ' ਤੇ 'ਓਮ ਸ਼ਾਂਤੀ ਓਮ' 'ਚ ਕੰਮ ਕਰ ਚੁੱਕੀ ਹੈ।


Tags: Om Shanti OmShah Rukh KhanChalte ChalteAish AnsariSex Racket