FacebookTwitterg+Mail

ਸ਼ਵੇਤਾ ਤਿਵਾਰੀ ਦੀ ਭੈਣ ਅਰਪਿਤਾ ਦੇ ਕਤਲ ਮਾਮਲੇ 'ਚ ਇਕ ਸ਼ਖਸ ਨੂੰ ਕੀਤਾ ਗ੍ਰਿਫਤਾਰ

one arrested in murder case of anchor arpita tiwari
16 January, 2018 11:25:36 AM

ਮੁੰਬਈ(ਬਿਊਰੋ)— 'ਬਿੱਗ ਬੌਸ 4' ਦੀ ਜੇਤੂ ਤੇ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਭੈਣ ਅਰਪਿਤਾ ਤਿਵਾਰੀ ਦੀ ਹੱਤਿਆ ਮਾਮਲੇ 'ਚ ਮੁੰਬਈ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਜਾਂਚ ਦੇ ਆਧਾਰ 'ਤੇ ਅਮਿਤ ਹਾਜਰਾ ਨਾਂ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਅਮਿਤ ਹਾਜਰਾ ਨੂੰ ਇਸ ਕੇਸ ਚ ਦੋਸ਼ੀ ਪਾਇਆ ਹੈ। ਅਰਪਿਤਾ ਤੇ ਅਮਿਤ 'ਚ ਫੇਸਬੁੱਕ ਚੈਟ ਹੋਈ ਸੀ। ਇਹ ਚੈਟ ਅਰਪਿਤਾ ਦੀ ਹੱਤਿਆ ਤੋਂ ਚਾਰ ਦਿਨ ਪਹਿਲਾਂ ਦੀ ਹੈ। ਅਮਿਤ ਨੂੰ ਪੁਲਸ ਨੇ 20 ਜਨਵਰੀ ਤੱਕ ਆਪਣੀ ਕਸਟਡੀ 'ਚ ਲਿਆ ਹੈ।


ਦੱਸਣਯੋਗ ਹੈ ਕਿ ਅਰਪਿਤਾ ਦੀ ਹੱਤਿਆ ਪਿਛਲੇ ਮਹੀਨੇ ਦੀ 10 ਤਾਰੀਕ ਨੂੰ ਹੋਈ ਸੀ। ਅਮਿਤ, ਅਰਪਿਤਾ ਨਾਲ ਰਿਲੇਸ਼ਨਸ਼ਿਪ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ। ਜਦੋਂ ਕਿ ਅਰਪਿਤਾ ਦਾ ਪਹਿਲਾਂ ਤੋਂ ਹੀ ਪ੍ਰੇਮੀ ਪੰਕਜ ਜਾਧਵ ਸੀ। ਅਰਪਿਤਾ ਪਿਛਲੇ ਅੱਠ ਮਹੀਨਿਆਂ ਤੋਂ ਪੰਜਕ ਨਾਲ ਰਿਲੇਸ਼ਨ 'ਚ ਸੀ ਹਾਲਾਂਕਿ ਉਹ ਉਸ ਨਾਲ ਬ੍ਰੇਕਅੱਪ ਕਰਨਾ ਚਾਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅਰਪਿਤਾ ਪੰਕਜ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪੰਕਜ ਵਿਆਹ ਲਈ ਤਿਆਰ ਨਹੀਂ ਰਿਹਾ ਸੀ। ਇਹ ਗੱਲ ਜਦੋਂ ਅਮਿਤ ਨੂੰ ਪਤਾ ਲੱਗੀ ਤਾਂ ਅਰਪਿਤਾ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਨ ਲੱਗਾ। ਅਰਪਿਤਾ ਇਵੈਂਟ 'ਚ ਪਰਫਾਰਮ ਕਰਦੀ ਸੀ, ਜਦੋਂ ਉਸ ਦਾ ਪ੍ਰੇਮੀ ਐਨੀਮੇਸ਼ਨ ਐਕਸਪਰਟ ਹੈ। 'ਬਿੱਗ ਬੌਸ 4' ਦੀ ਜੇਤੂ ਤੇ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਦੋਸ਼ੀ ਦੀ ਗ੍ਰਿਫਤਾਰੀ 'ਤੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਮਿਤ ਨਾਲ ਹੋਰ ਵੀ ਲੋਕ ਹੱਤਿਆ 'ਚ ਸ਼ਾਮਲ ਹੋਣਗੇ। ਸਾਨੂੰ ਖੁਸ਼ੀ ਹੈ ਕਿ ਮੁੰਬਈ ਪੁਲਸ ਨੇ ਅਮਿਤ ਹਾਜਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਹੱਤਿਆ ਦੀ ਗੁੱਥੀ ਸੁਲਝਾਉਣੀ ਅਜੇ ਬਾਕੀ ਹੈ।''


Tags: Shweta TiwariArpita TiwariMaharashtraAmit HazaraDeepak Deoraj

Edited By

Sunita

Sunita is News Editor at Jagbani.