ਨਵੀਂ ਦਿੱਲੀ(ਬਿਊਰੋ)— ਸੁਪਰੀਮ ਕੋਰਟ ਤੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਨੂੰ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਫਿਲਮ 25 ਜਨਵਰੀ ਨੂੰ ਸਾਰੇ ਸੂਬਿਆਂ 'ਚ ਰਿਲੀਜ਼ ਹੋਵੇਗੀ। ਕੋਰਟ 4 ਰਾਜਾਂ 'ਚ ਫਿਲਮ ਬੈਨ 'ਤੇ ਫੈਸਲਾ ਸੁਣਾਉਂਦੇ ਕਿਹਾ ਕਿ ਸੂਬਿਆਂ ਦਾ ਫਿਲਮ 'ਤੇ ਬੈਨ ਸੰਵਿਧਾਨਿਕ ਨਹੀਂ ਹੈ।
ਕੋਰਟ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੂਬਿਆਂ ਦੀ ਜਿੰਮੇਦਾਰੀ ਹੈ। ਦੱਸ ਦੇਈਏ ਕਿ ਫਿਲਮ ਨੂੰ ਰਾਜਸਥਾਨ, ਰਹਿਆਣਾ, ਮੱਧ ਪ੍ਰਦੇਸ਼ ਤੇ ਗੁਜਰਾਤ ਨੇ ਬੈਨ ਕਰ ਦਿੱਤਾ ਸੀ, ਜਿਸ ਖਿਲਾਫ ਇਸ ਫਿਲਮ ਦੇ ਮੇਕਰਸ ਸੁਪਰੀਮ ਕੋਰਟ ਪੁੱਜੇ ਸਨ।