FacebookTwitterg+Mail

'ਪਦਮਾਵਤ' ਦੀ ਰਿਲੀਜ਼ਿੰਗ ਦੇ ਵਿਰੋਧ 'ਚ ਰਾਜਸਥਾਨ ਤੇ ਮੱਧ ਪ੍ਰਦੇਸ਼ ਸਰਕਾਰ ਵਲੋਂ ਪਟੀਸ਼ਨ ਦਰਜ

padmavat
22 January, 2018 12:13:34 PM

ਮੁੰਬਈ(ਬਿਊਰੋ)— ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' 'ਤੇ ਕਾਨੂੰਨੀ ਵਿਵਸਥਾ ਦੀ ਪਰਵਾਹ ਨਾ ਕਰਦੇ ਹੋਏ ਕਰਣੀ ਸੈਨਾ ਦਾ ਵਿਰੋਧ ਜਾਰੀ ਹੈ। 25 ਜਨਵਰੀ ਦੇਸ਼ਭਰ 'ਚ ਭੰਸਾਲੀ ਦੀ ਫਿਲਮ 'ਪਦਮਾਵਤ' ਰਿਲੀਜ਼ ਹੋਣ ਜਾ ਰਹੀ ਹੈ। ਕਰਣੀ ਸੈਨਾ ਸਮੇਤ ਕਈ ਸੰਗਠਣਾਂ ਨੇ ਫਿਲਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਕਰਣੀ ਸੈਨਾ ਤੇ ਦੂਜੇ ਸੰਗਠਨਾਂ ਦੇ ਬੇਕਾਬੂ ਲੋਕ ਹਿੰਸਾ 'ਤੇ ਉਤਰ ਆਏ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ 'ਪਦਮਾਵਤ' ਨੂੰ ਬੈਨ ਕਰਨ ਨੂੰ ਲੈ ਕੇ ਹੁਣ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਸੁਪਰੀਮ ਕੋਰਟ ਪਹੁੰਚ ਗਈਆਂ ਹਨ। ਇਸ ਮਾਮਲੇ 'ਤੇ 23 ਜਨਵਰੀ ਨੂੰ ਸੁਪਰੀਮ ਕੋਰਟ ਸੁਣਵਾਈ ਕਰੇਗੀ। ਇਨ੍ਹਾਂ ਰਾਜਾਂ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਰਜ ਕੀਤੀ ਹੈ। ਇਸ ਮਾਮਲੇ 'ਚ ਹਰੀਸ਼ ਸਾਲਵੇ ਵਾਇਕਮ ਦੀ ਸੁਣਵਾਈ ਲਈ ਮੌਜੂਦ ਸਨ।

Punjabi Bollywood Tadka

ਹਰਿਆਣੇ ਦੇ ਕੁਰੂਕਸ਼ੇਤਰ 'ਚ ਫਿਲਮ 'ਪਦਮਾਵਤ' ਦੇ ਵਿਰੋਧ ਦਾ ਮਾਮਲਾ ਸਾਹਮਣੇ ਆਇਆ ਹੈ। ਕੁਰੂਕਸ਼ੇਤਰ ਦੇ ਕੇਸਲ ਮਾਲ 'ਚ ਅਣਪਛਾਤੇ ਲੋਕਾਂ ਨੇ ਫਾਈਰਿੰਗ ਤੇ ਭੰਨ-ਤੋੜ ਕੀਤੀ। ਇਹ ਅਣਪਛਾਤੇ ਲੋਕ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਇਹ ਹਮਲਾ ਸ਼ਾਮ ਨੂੰ ਕਰੀਬ ਅੱਠ ਵਜੇ ਵਾਪਰਿਆ। ਬਦਮਾਸ਼ਾਂ ਦੀ ਕਰਤੂਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਹਰਿਆਣਾ 'ਚ ਮੰਤਰੀ ਅਨਿਲ ਵਿਜ ਇਕ ਪਾਸੇ ਥੀਏਟਰਾਂ ਨੂੰ 'ਪਦਮਾਵਤ' ਦਿਖਾਉਣ ਲਈ ਸੁਰੱਖਿਆ ਦੇਣ ਨੂੰ ਤਿਆਰ ਹੈ, ਉੱਥੇ ਦੂਜੇ ਪਾਸੇ ਵਾਰ-ਵਾਰ ਇਹ ਨਾਅਰੇ ਵੀ ਲਗਾ ਰਹੇ ਹਨ ਕਿ ਕਿਸੇ ਵੀ ਦੇਸ਼ਭਗਤ ਵਿਅਕਤੀ ਨੂੰ ਇਹ ਫਿਲਮ ਨਹੀਂ ਦੇਖਣੀ ਚਾਹੀਦੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਫਿਲਮ ਤੋਂ ਬੈਨ ਹਟਾਉਣ ਦੇ ਫੈਸਲੇ ਦੇ ਬਾਵਜੂਦ ਫਿਲਮ ਦੀ ਗੁਜਰਾਤ ਤੇ ਰਾਜਸਥਾਨ 'ਚ ਸਕ੍ਰੀਨਿੰਗ ਰੋਕ ਦਿੱਤੀ ਗਈ ਹੈ। ਇਨ੍ਹਾਂ ਦੋਹਾਂ ਰਾਜਾਂ ਤੋਂ ਬਾਅਦ ਹੁਣ ਇਸ ਫਿਲਮ ਦੇ ਵਿਰੋਧ 'ਚ ਜੁਟੀ ਕਰਣੀ ਸੈਨਾ ਦੀ ਵਿਰੋਧ ਦੀ ਅੱਗ ਐੱਨ. ਸੀ. ਆਰ. ਤੱਕ ਪਹੁੰਚ ਚੁੱਕੀ ਹੈ।

Punjabi Bollywood Tadka


Tags: Karni SenaPadmavatSanjay Leela BhansaliRajasthanMadhya Pradeshਸੰਜੇ ਲੀਲਾ ਭੰਸਾਲੀਪਦਮਾਵਤਕਰਣੀ ਸੈਨਾ

Edited By

Chanda Verma

Chanda Verma is News Editor at Jagbani.