FacebookTwitterg+Mail

ਵਿਰੋਧ ਕਰਦਿਆਂ ਫਿਲਮ 'ਪਦਮਾਵਤੀ' ਦੇ ਰਾਜਸਥਾਨ 'ਚ ਫੂਕੇ ਪੋਸਟਰ

padmavati
25 September, 2017 09:54:58 AM

ਜੈਪੁਰ— ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਨੂੰ ਲੈ ਕੇ ਰਾਜਸਥਾਨ ਦਾ ਰਾਜਪੂਤ ਸਮਾਜ ਇਕ ਵਾਰ ਫਿਰ ਭੜਕ ਗਿਆ। ਇਸ ਦੇ ਵੱਖ-ਵੱਖ ਸੰਗਠਨਾਂ ਦੇ ਵਰਕਰਾਂ ਨੇ ਫਿਲਮ ਦਾ ਪੋਸਟਰ ਪਾੜ ਕੇ ਅਤੇ ਫੂਕ ਕੇ ਵਿਰੋਧ ਜਤਾਇਆ। ਸ਼੍ਰੀ ਰਾਜਪੂਤ ਕਰਣੀ ਸੈਨਾ ਦੇ ਗਾਰਡੀਅਨ ਲੋਕੇਂਦਰ ਸਿੰਘ ਨੇ ਕਿਹਾ ਕਿ ਫਿਲਮ ਦਾ ਭਾਰਤ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਮ 'ਚ ਰਾਣੀ ਪਦਮਾਵਤੀ ਨੂੰ ਅਲਾਊਦੀਨ ਖਿਲਜੀ ਦੀ ਪ੍ਰੇਮਿਕਾ ਦਿਖਾਇਆ ਗਿਆ ਹੈ, ਜੋ ਬਿਲਕੁਲ ਗਲਤ ਹੈ ਅਤੇ ਇਹ ਕਿਸੇ ਵੀ ਇਤਿਹਾਸ 'ਚ ਨਹੀਂ ਲਿਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਫਿਲਮ 'ਚ ਪਦਮਾਵਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਰਾਜਪੂਤ ਸਮਾਜ ਇਹ ਬਰਦਾਸ਼ਤ ਨਹੀਂ ਕਰੇਗਾ। 

Punjabi Bollywood Tadka
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਰਾਣੀ ਪਦਮਾਵਤੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ 'ਚ ਦੀਪਿਕਾ ਪਾਦੂਕੋਣ ਰਾਣੀ ਪਦਮਾਵਤੀ ਦੀ ਭੂਮਿਕਾ 'ਚ ਹੈ ਤੇ ਸ਼ਾਹਿਦ ਕਪੂਰ ਫਿਲਮ 'ਚ ਦੀਪਿਕਾ ਦੇ ਪਤੀ ਯਾਨੀ ਰਾਵਲ ਰਤਨ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ 'ਚ ਰਣਵੀਰ ਸਿੰਘ ਅਲਾਊਦੀਨ ਖਿਲਜੀ ਦੇ ਕਿਰਦਾਰ 'ਚ ਹਨ। ਅਜਿਹਾ ਪਹਿਲੀ ਵਾਰ ਹੈ, ਜਦੋਂ ਰਣਵੀਰ ਨੈਗੇਟਿਵ ਕਿਰਦਾਰ 'ਚ ਨਜ਼ਰ ਆਉਣਗੇ।


Tags: Deepika PadukonePadmavatiSanjay Leela BhansaliRanveer singhShahid KapoorBollywood celebrityਪਦਮਾਵਤੀ