FacebookTwitterg+Mail

ਸੰਜੇ ਲੀਲਾ ਭੰਸਾਲੀ 'ਪਦਮਾਵਤੀ' 'ਚੋਂ ਉਹ ਦ੍ਰਿਸ਼ ਹਟਾਉਣ, ਜਿਨ੍ਹਾਂ 'ਤੇ ਰਾਜਪੂਤਾਂ ਨੂੰ ਇਤਰਾਜ਼ ਹੈ : ਸ਼ਿਵਸੈਨਾ

padmavati
21 November, 2017 10:46:49 AM

ਮੁੰਬਈ(ਬਿਊਰੋ)— ਫਿਲਮ 'ਪਦਮਾਵਤੀ' ਨੂੰ ਲੈ ਕੇ ਜ਼ਾਰੀ ਵਿਵਾਦ 'ਚ ਸ਼ਿਵ ਸੈਨਾ ਨੇ ਕਿਹਾ ਹੈ ਕਿ ਜੇਕਰ ਰਾਜਪੂਤਾਂ ਨੂੰ ਕਿਸੇ ਦ੍ਰਿਸ਼ ਤੋਂ ਇਤਰਾਜ਼ ਹੈ ਤਾਂ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੂੰ ਉਨ੍ਹਾਂ ਸੀਨਜ਼ ਨੂੰ ਹਟਾਉਣਾ ਚਾਹੀਦਾ ਹੈ। ਸੋਮਵਾਰ ਨੂੰ ਸ਼ਿਵ ਸੈਨਾ ਰਾਸ਼ਟਰਪਤੀ ਊਧਵ ਠਾਕਰੇ ਨੇ ਭੰਸਾਲੀ ਨਾਲ ਗੱਲਬਾਤ ਵੀ ਕੀਤੀ। ਪਰਟੀ ਦੇ ਇਕ ਸੀਨੀਅਰ ਅਫਸਰ ਮੁਤਾਬਿਕ ਊਧਵ ਠਾਕਰੇ ਨੇ ਰਾਜਪੂਤ ਭਾਈਚਾਰੇ ਦੇ ਕੁਝ ਸ਼ਿਖਰ ਨੇਤਾਵਾਂ ਨਾਲ ਬੈਠਕ ਦੌਰਾਨ ਭੰਸਾਲੀ ਨਾਲ ਗੱਲ ਕੀਤੀ। ਰਾਜਪੂਤ ਨੇਤਾਵਾਂ ਨੇ ਇਸ ਮਾਮਲੇ 'ਚ ਠਾਕਰੇ ਨੂੰ ਦਖਲ ਅੰਦਾਜ਼ੀ ਕਰਨ ਦੀ ਬੇਨਤੀ ਕੀਤੀ ਹੈ।

Punjabi Bollywood Tadka

ਸ਼ਿਵ ਸੈਨਾ ਸੰਸਦ ਸੰਜੇ ਰਾਊਤ ਨੇ ਬਾਅਦ 'ਚ ਕਿਹਾ, ''ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਸਮੱਰਥਕ ਹੱਲ ਨਿਕਲਣਾ ਚਾਹੀਦਾ, ਜਿਸ ਨਾਲ ਭਾਈਚਾਰੇ ਦੇ ਹਿੱਤਾਂ ਨੂੰ ਕੋਈ ਨੁਕਸਾਨ ਨਾ ਹੋਵੇ। ਜੇਕਰ ਰਾਜਪੂਤਾਂ ਨੂੰ ਕਿਸੇ ਦ੍ਰਿਸ਼ ਤੋਂ ਇਤਰਾਜ਼ ਹੈ ਤਾਂ ਭੰਸਾਲੀ ਨੂੰ ਉਸ ਸੀਨ ਨੂੰ ਹਟਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ਰਾਜਪੂਤ ਰਾਣੀ ਪਦਮਾਵਤੀ ਨਾ ਸਿਰਫ ਰਾਜਸਥਾਨ ਨੇ ਲੋਕਾਂ ਲਈ ਗੌਰਵ ਦੇ ਸਰੋਤ ਹਨ, ਸਗੋਂ ਪੂਰੇ ਦੇਸ਼ ਦੇ ਹਿੰਦੂਆ ਲਈ ਵੀ। ਰਾਊਤ ਮੁਤਾਬਕ, ਰਾਜਪੂਤ ਭਾਈਚਾਰੇ ਦੇ ਨੇਤਾਵਾਂ ਨੇ ਠਾਕਰੇ ਨੂੰ 'ਪਦਮਾਵਤੀ' ਨੂੰ ਲੈ ਕੇ ਦੇਸ਼ਭਰ 'ਚ ਜ਼ਾਰੀ ਵਿਵਾਦ ਬਾਰੇ ਜਾਣਕਾਰੀ ਦਿੱਤੀ ਤੇ ਇਹ ਨਿਸ਼ਚਿਤ ਕਰਨ ਲਈ ਉਸ ਨੂੰ ਦਖਲਅੰਦਾਜ਼ੀ ਦੀ ਬੇਨਤੀ ਕੀਤੀ ਕਿ ਫਿਲਮ ਦੇ ਜ਼ਰੀਏ ਭਾਈਚਾਰੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।''

Punjabi Bollywood Tadka
ਇਹ ਬੈਠਕ ਫਿਲਮ ਦੀ ਸਮਾਗਰੀ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਚ ਹੋਈ ਹੈ। ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਰਾਜਪੂਤ ਭਾਈਚਾਰਾ ਗੁੱਸੇ ਹੈ, ਜਿਸ 'ਚ ਰਾਣੀ ਪਦਮਾਵਤੀ 'ਤੇ ਫਿਲਮਾਇਆ ਗਿਆ ਇਕ ਦ੍ਰਿਸ਼ ਗੀਤ ਸ਼ਾਮਲ ਹੈ। ਰਾਜਪੂਤ ਭਾਈਚਾਰੇ ਇਸ ਨੂੰ ਗਲਤ ਤੇ ਅਪਮਾਨਜਨਕ ਦੱਸਦੇ ਹਨ। ਭੰਸਾਲੀ ਨੇ ਕੁਝ ਮੀਡੀਆ ਕਰਮੀਆਂ ਨੂੰ ਫਿਲਮ ਦਿਖਾ ਕੇ ਇਸ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਫਿਲਮ ਨੂੰ ਅਜੇ ਕੇਂਦਰੀ ਫਿਲਮ ਪ੍ਰਮਾਣਨ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਰਾਜਪੂਤ ਭਾਈਚਾਰੇ ਦੇ ਨੇਤਾ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਜ ਪਰੋਹਿਤ ਨੇ ਮੰਗ ਕੀਤੀ ਹੈ ਕਿ ਭੰਸਾਲੀ ਕਮਿਊਨਿਟੀ ਨੂੰ ਪੱਤਰ ਲਿਖ ਕੇ ਉਸ ਲਈ ਫਿਲਮ ਦੀ ਇਕ ਵਿਵੇਸ਼ ਸਕ੍ਰੀਨਿੰਗ ਰੱਖੇ। ਪੁਰੋਹਿਤ ਨੇ ਕਿਹਾ, ''ਕਮਿਊਨਿਟੀ ਸੰਤੁਸ਼ਟ ਹੋ ਜਾਵੇਗਾ ਕਿ ਫਿਲਮ 'ਚ ਕੋਈ ਇਤਰਾਜ਼ਯੋਗ ਸਾਮਗਰੀ ਨਹੀਂ ਹੈ ਤਾਂ ਫਿਲਮ ਨੂੰ ਰਿਲੀਜ਼ ਦਾ ਆਗਿਆ ਦਿੱਤੀ ਜਾਵੇਗੀ।''


Tags: Sanjay Leela BhansaliPadmavatiDeepika Padukone Shahid KapoorRanveer SinghSanjay RautShiv Sena