ਮੁੰਬਈ— ਬਾਲੀਵੁੱਡ ਅਦਾਕਾਰਾ ਬੌਬੀ ਡਾਰਲਿੰਗ ਉਰਫ ਪਾਖੀ ਸ਼ਰਮਾ ਨੇ ਫਰਵਰੀ 2016 'ਚ ਭੋਪਾਲ ਬੇਸਡ ਬਿਜ਼ਨੈੱਸਮੈਨ ਰਮਣੀਕ ਸ਼ਰਮਾ ਨਾਲ ਵਿਆਹ ਕੀਤਾ ਸੀ। ਰਿਪੋਰਟਜ਼ ਮੁਤਾਬਕ ਹੁਣ ਬੌਬੀ ਨੇ ਦਿੱਲੀ ਪੁਲਸ 'ਚ ਪਤੀ ਰਮਣੀਕ ਦੇ ਵਿਰੁੱਧ ਘਰੇਲੂ ਹਿੰਸਾ ਅਤੇ ਗੈਰ-ਕੁਦਰਤੀ ਸੈਕਸ ਦਾ ਕੇਸ ਦਰਜ਼ ਕਰਾਇਆ ਹੈ। ਬੌਬੀ ਮੁਤਾਬਕ ਰਮਣੀਕ ਨੇ ਉਨ੍ਹਾਂ ਨਾਲ ਸ਼ਰਾਬ ਦੇ ਨਸ਼ੇ 'ਚ ਕੁੱਟ-ਮਾਰ ਕੀਤੀ ਅਤੇ ਨਾਲ ਹੀ ਮੇਰੀ ਪ੍ਰਾਪਟੀ ਅਤੇ ਪੈਸੇ ਵੀ ਖੋਹ ਲਏ। ਇੰਨੀ ਹੀ ਨਹੀਂ ਉਹ ਕਹਿੰਦਾ ਸੀ ਰਿ ਮੇਰਾ ਹਰ ਦੂਜੇ ਮਰਦ ਦੇ ਨਾਲ ਸੰਬੰਧ ਹਨ।
ਇਕ ਇੰਟਰਵਿਊ ਦੌਰਾਨ ਬੌਬੀ ਡਾਰਲਿੰਗ ਨੇ ਪਤੀ ਰਮਣੀਕ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਵਿਆਹ ਦੇ ਤੁਰੰਤ ਬਾਅਦ ਉਸ ਨੇ ਮੇਰੇ ਪੈਸਿਆਂ ਨਾਲ ਐੱਸ.ਯੂ.ਵੀ. ਖਰੀਦੀ। ਉਸ ਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਆਪਣੇ ਮੁੰਬਈ ਵਾਲੇ ਫਲੈਟ 'ਚ ਵੀ ਪਾਰਟਨਰ ਬਣਾ ਲਵਾ। ਇੰਨਾ ਹੀ ਨਹੀਂ ਉਸ ਨੇ ਬਿਲਡਿੰਗ ਦੇ ਗਾਰਡ ਨੂੰ ਮੇਰੇ 'ਤੇ ਨਜ਼ਰ ਰੱਖਣ ਲਈ ਪੈਸੇ ਵੀ ਦਿੱਤੇ, ਤਾਂ ਕਿ ਉਹ ਮੇਰੀ ਹਰ ਇਕ ਹਰਕਤ ਦੀ ਜਾਣਕਾਰੀ ਉਸ ਨੂੰ ਦਿੰਦੇ ਰਹਿਣ। ਉਹ ਹਮੇਸ਼ਾ ਮੇਰੇ 'ਤੇ ਨਜ਼ਰ ਰੱਖਦਾ ਸੀ ਕਿ ਮੈਂ ਕਿਸ ਨਾਲ ਗੱਲ ਕਰ ਰਹੀ ਹਾਂ ਅਤੇ ਕਿਸ ਨਾਲ ਘੁੰਮ ਰਹੀ ਹਾਂ। ਕਈ ਵਾਰ ਤਾਂ ਉਹ ਮੈਨੂੰ ਇੰਨਾ ਮਾਰਦਾ ਹੈ ਕਿ ਮੈਂ ਬੱਚਿਆਂ ਵਾਂਗ ਰੋਂਦੀ ਹਾਂ ਅਤੇ ਕੱਪੜਿਆਂ 'ਚ ਪਿਸ਼ਾਬ ਤੱਕ ਕਰ ਦਿੰਦੀ ਹਾਂ।
ਜਦੋਂ ਮੈਂ ਇਨ੍ਹਾਂ ਗੱਲਾਂ ਤੋਂ ਤੰਗ ਆ ਗਈ ਤਾਂ ਮੈਂ ਆਪਸੀ ਸਹਿਮਤੀ ਨਾਲ ਉਸ ਤੋਂ ਤਲਾਕ ਲੈਣ ਦੀ ਗੱਲ ਕੀਤੀ ਅਤੇ ਕਿਹਾ ਕਿ ਬਦਲੇ 'ਚ ਮੈਨੂੰ ਮੇਰੀ ਪੈਸਾ ਪ੍ਰਾਪਰਟੀ ਅਤੇ ਕਾਰ ਚਾਹੀਦੀ ਪਰ ਉਹ ਇਸ ਲਈ ਰਾਜ਼ੀ ਨਹੀਂ ਹੈ ਅਤੇ ਮੇਰੇ ਨਾਲ ਕੁੱਟ-ਮਾਰ ਕਰਦਾ ਹੈ। ਮੈਨੂੰ ਮੇਰੀ ਪ੍ਰਾਪਰਟੀ ਵਾਪਸ ਚਾਹੀਦੀ ਅਤੇ ਮੈਂ ਉਸ ਨੂੰ ਵੇਚ ਕੇ ਵਾਪਸ ਮੁੰਬਈ ਸ਼ਿਫਟ ਹੋ ਜਾਵਾਂਗੀ। ਜ਼ਿਕਰਯੋਗ ਹੈ ਕਿ ਇਸ ਦੇ ਉਲਟ ਦੂਜੇ ਪਾਸੇ ਬੌਬੀ ਦੇ ਪਤੀ ਰਮਣੀਕ ਨੇ ਇਕ ਵੱਖਰੀ ਹੀ ਕਹਾਣੀ ਬਿਆਨ ਕੀਤੀ।
ਉਸ ਦੇ ਮੁਤਾਬਕ ਡੌਲੀ ਉਸ ਦੀ ਸਾਰੀ ਸੰਪਤੀ ਅਤੇ ਪੈਸੇ ਲੈ ਕੇ ਫਰਾਰ ਹੋਣਾ ਚਾਹੁੰਦੀ ਸੀ। ਇਸ ਲਈ ਉਸ ਨੇ ਉਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਉਸ ਨੇ ਅੱਗੇ ਇਹ ਵੀ ਕਿਹਾ, ''ਮੇਰਾ ਪਰਿਵਾਰ ਨਹੀਂ ਚਾਹੁੰਦਾ ਸੀ ਸਾਡਾ ਵਿਆਹ ਹੋਵੇ। ਉਸ ਨੇ ਮੈਨੂੰ ਝੂਠ ਕਿਹਾ ਕਿ ਉਹ ਬੱਚਾ ਪੈਦਾ ਕਰ ਸਕਦੀ ਹੈ। ਪਰ ਜਦੋਂ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਉਹ ਬੱਚਾ ਪੈਦਾ ਨਹੀਂ ਕਰ ਸਕਦੀ ਤਾਂ ਮੈਂ ਕਿਹਾ ਕਿ ਅਸੀਂ ਬੱਚਾ ਗੋਦ ਲੈ ਸਕਦੇ ਹਾਂ ਜਾਂ ਕਿਸੇ ਹੋਰ ਤਰੀਕਾ ਵਰਤ ਸਕਦੇ ਹਾਂ ਪਰ ਉਸ ਨੇ ਕਿਹਾ ਕਿ ਬੱਚੇ ਦੀ ਜ਼ਿੰਮੇਦਾਰੀ ਨਹੀਂ ਚੁੱਕ ਸਕਦੀ।