FacebookTwitterg+Mail

ਪਾਕਿਸਤਾਨ ਦੀ ਹੌਟ ਅਦਾਕਾਰਾ ਲਈ ਮੁੜ ਤੋਂ ਗ੍ਰਿਫਤਾਰੀ ਵਾਰੰਟ ਜਾਰੀ

pakistan  ayyan ali currency smuggling case
05 July, 2017 11:26:19 AM

ਮੁੰਬਈ— ਪਾਕਿਸਤਾਨ ਦੀ ਮਸ਼ਹੂਰ ਮਾਡਲ ਅੱਯਾਨ ਅਲੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕਰੰਸੀ ਦੂਜੇ ਦੇਸ਼ 'ਚ ਲਿਜਾਣ ਦੇ ਮਾਮਲੇ 'ਚ 2015 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਕੁੱਝ ਮਹੀਨੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਬੇਲ 'ਤੋਂ  ਰਿਹਾ ਕਰ ਦਿੱਤਾ ਗਿਆ ਸੀ।

Punjabi Bollywood Tadka

ਅੱਯਾਨ ਅਲੀ 23 ਫਰਵਰੀ 2017 ਨੂੰ ਪਾਕਿਸਤਾਨ ਛੱਡ ਕੇ ਦੁਬਈ ਚਲੀ ਗਈ। ਅਲੀ ਦੇ ਦੁਬਈ ਚਲੇ ਜਾਣ ਤੋਂ ਬਾਅਦ ਫਿਰ ਤੋਂ ਇਸਲਾਮਾਬਾਦ ਦੀ ਕਸਟਮ ਅਦਾਲਤ ਨੇ ਉਨ੍ਹਾਂ ਵਿਰੁੱਧ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।ਅਦਾਲਤ ਦਾ ਕਹਿਣਾ ਹੈ ਕਿ ਪਿਛਲੀ 12 ਸੁਣਵਾਈਆਂ 'ਚੋਂ ਇੱਕ ਵੀ ਸੁਣਵਾਈ 'ਚ ਅਯਾਨ ਅਲੀ ਨਹੀਂ ਪਹੁੰਚੀ, ਜਿਸ ਦੇ ਚੱਲਦੇ ਉਸ ਦੇ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।

Punjabi Bollywood Tadka

ਇਸ ਕੇਸ ਦੀ ਸੁਣਵਾਈ ਦੌਰਾਨ ਇਸਲਾਮਾਬਾਦ ਦੀ ਅਦਾਲਤ ਨੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਅਲੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਜਾਵੇ। ਉੱਥੇ ਹੀ ਸੁਣਵਾਈ ਦੇ ਸਮੇਂ ਅਲੀ ਦੇ ਵਕੀਲ ਨੇ ਅਦਾਲਤ 'ਚ ਕਿਹਾ ਕਿ ਅਲੀ ਦੀ ਮਾਂ ਬਿਮਾਰ ਹੈ ਜਿਸ ਕਾਰਨ ਉਹ ਨਹੀਂ ਆ ਸਕਦੀ। ਉਹ ਆਪਣੀ ਮਾਂ ਦੀ ਦੇਖਭਾਲ 'ਚ ਰੁੱਝੀ ਹੋਈ ਹੈ। ਵਕੀਲ ਨੇ ਅਦਾਲਤ 'ਚ ਇਹ ਵੀ ਕਿਹਾ ਕਿ ਅਯਾਨ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ 'ਚੋਂ ਹਟਾ ਦਿੱਤਾ ਗਿਆ ਹੈ ਇਸ ਲਈ ਤਾਂ ਉਹ ਵਿਦੇਸ਼ ਗਈ ਹੈ।

Punjabi Bollywood Tadka

ਵਕੀਲ ਨੂੰ ਇਸ ਦਾ ਜਵਾਬ ਦਿੰਦੇ ਹੋਏ ਜਸਟਿਸ ਸ਼ਿਰਾਜ਼ ਕਾਯਾਨੀ ਨੇ ਗ਼ੁੱਸੇ 'ਚ ਕਿਹਾ ਕਿ ਇਸ ਤੋਂ ਪਹਿਲਾਂ ਤੁਹਾਡੀ ਕਲਾਇੰਟ ਬਿਮਾਰ ਸੀ। ਇੰਨੇ ਨੋਟਿਸ ਭੇਜੇ ਜਾਣ ਤੋਂ ਬਾਅਦ ਵੀ ਅਲੀ ਅਦਾਲਤ 'ਚ ਪੇਸ਼ ਨਹੀਂ ਹੋਈ ਅਤੇ ਉਹ ਬਿਨਾਂ ਇਜਾਜ਼ਤ ਲਏ ਵਿਦੇਸ਼ ਚਲੀ ਗਈ ਹੈ। ਉਹ ਆਪਣੀ ਮਾਂ ਦੀ ਦੇਖਭਾਲ 'ਚ ਰੁੱਝੀ ਹੋਈ ਹੈ। 

Punjabi Bollywood Tadka
ਵਕੀਲ ਨੇ ਅਦਾਲਤ 'ਚ ਇਹ ਵੀ ਕਿਹਾ ਕਿ ਅਯਾਨ ਦਾ ਨਾਂ ਐਗਜ਼ਿਟ ਕੰਟਰੋਲ ਲਿਸਟ 'ਚੋਂ ਹਟਾ ਦਿੱਤਾ ਗਿਆ ਹੈ ਇਸ ਲਈ ਤਾਂ ਉਹ ਵਿਦੇਸ਼ ਗਈ ਹੈ। ਵਕੀਲ ਨੂੰ ਇਸ ਦਾ ਜਵਾਬ ਦਿੰਦੇ ਹੋਏ ਜਸਟਿਸ ਸ਼ਿਰਾਜ਼ ਕਾਯਾਨੀ ਨੇ ਗ਼ੁੱਸੇ 'ਚ ਕਿਹਾ ਕਿ ਇਸ ਤੋਂ ਪਹਿਲਾਂ ਤੁਹਾਡੀ ਕਲਾਇੰਟ ਬਿਮਾਰ ਸੀ।

Punjabi Bollywood Tadka

ਇੰਨੇ ਨੋਟਿਸ ਭੇਜੇ ਜਾਣ ਤੋਂ ਬਾਅਦ ਵੀ ਅਲੀ ਅਦਾਲਤ 'ਚ ਪੇਸ਼ ਨਹੀਂ ਹੋਈ ਅਤੇ ਉਹ ਬਿਨਾਂ ਇਜਾਜ਼ਤ ਲਏ ਵਿਦੇਸ਼ ਚਲੀ ਗਈ ਹੈ। ਦੱਸਣਯੋਗ ਹੈ ਕਿ ਕਿ ਨਵੰਬਰ 2015 'ਚ ਅਯਾਨ ਅਲੀ ਨੂੰ ਇਸਲਾਮਾਬਾਦ ਸਥਿਤ ਬੇਨਜ਼ੀਰ ਭੁੱਟੋ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਏਅਰਪੋਰਟ ਅਧਿਕਾਰੀਆਂ ਨੂੰ ਅਯਾਨ ਅਲੀ ਦੇ ਬੈਗ 'ਚੋਂ 5 ਲੱਖ ਡਾਲਰ ਬਰਾਮਦ ਹੋਏ ਸਨ।

Punjabi Bollywood Tadka


Tags: Pakistan Model Ayyan AliCurrency Smuggling Case Fresh Arrest Warrantਅੱਯਾਨ ਅਲੀ