FacebookTwitterg+Mail

ਪੀ. ਐੱਮ. ਮੋਦੀ ਨਾਲ ਗੁੱਸੇ ਹੋਈ ਬਾਲੀਵੁੱਡ ਦੀ ਖੂਬਸੂਰਤ ਬਾਲਾ, ਟਵੀਟ ਕਰਕੇ ਦੱਸੀ ਵਜ੍ਹਾ

payal rohatgi upset question narendra modi
17 July, 2019 02:11:11 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਉਂਝ ਤਾਂ ਫਿਲਮ ਤੇ ਟੀ. ਵੀ. ਇੰਡਸਟਰੀ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ਦੇ ਜਰੀਏ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਫਿਲਹਾਲ ਉਹ ਪੀ. ਐੱਮ. ਨਰਿੰਦਰ ਮੋਦੀ ਨੂੰ ਲੈ ਕੇ ਆਪਣੇ ਟਵਿਟਰ ਕਾਰਨ ਚਰਚਾ 'ਚ ਹੈ। ਇਸ ਟਵੀਟ 'ਚ ਉਨ੍ਹਾਂ ਨੇ ਪੀ. ਐੱਮ. ਮੋਦੀ ਦੀ ਤਾਰੀਫ ਤਾਂ ਕੀਤੀ ਹੈ ਪਰ ਨਾਲ ਹੀ ਕੁਝ ਅਜਿਹਾ ਲਿਖਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਗੱਲ ਨੂੰ ਲੈ ਕੇ ਪੀ. ਐੱਮ. ਮੋਦੀ ਨਾਲ ਗੁੱਸੇ ਹੈ। 
ਪਾਇਲ ਨੇ ਲਿਖਿਆ, 'ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਂ ਤੁਹਾਨੂੰ ਕਦੇ ਮਿਲੀ ਨਹੀਂ ਹਾਂ। ਤੁਹਾਡਾ ਟਵਿਟਰ ਹੈਂਡਲ ਵੀ ਮੈਨੂੰ ਫਾਲੋ ਨਹੀਂ ਕਰਦਾ। ਹਾਲਾਂਕਿ ਉਹ ਤੁਹਾਡੇ ਬਾਕੀ ਕਈ ਸਾਰੇ ਸਪੋਰਟਰਸ ਨੂੰ ਫਾਲੋ ਕਰਦਾ ਹੈ। ਮੈਂ ਦਿਲ ਤੋਂ ਤੁਹਾਨੂੰ ਸਪੋਰਟ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਤੁਸੀਂ ਦੇਸ਼ ਦੇ ਨਿਰਪੱਖ ਨੇਤਾ ਹੈ। ਕੀ ਮੇਰੇ ਨਾਲ ਅਜਿਹਾ ਕਰਨਾ ਠੀਕ ਗੱਲ ਹੈ?'

 

ਇਸ ਟਵੀਟ ਤੋਂ ਜ਼ਾਹਿਰ ਹੁੰਦਾ ਹੈ ਕਿ ਪਾਇਲ ਦੱਸਣਾ ਚਾਹੁੰਦੀ ਹੈ ਕਿ ਉਹ ਇਸ ਗੱਲ ਤੋਂ ਗੁੱਸੇ ਹੈ ਕਿ ਪੀ. ਐਮ. ਮੋਦੀ ਦਾ ਆਫੀਸ਼ੀਅਲ ਅਕਾਊਂਟ ਉਸ ਨੂੰ ਫਾਲੋ ਨਹੀਂ ਕਰਦਾ ਹੈ। ਟਵਟਿਰ 'ਤੇ ਪਾਇਲ ਦੀ ਇਸ ਫਾਲੋ-ਅਨਫਾਲੋ ਦੀ ਨਾਰਾਜ਼ਗੀ ਤੋਂ ਹੱਟ ਕੇ ਜੇ ਪ੍ਰੋਫੈਸ਼ਨਲ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਆਖਰੀ ਵਾਰ ਸਾਲ 2018 'ਚ ਭੋਜਪੁਰੀ ਆਈਟਮ ਨੰਬਰ 'ਹਲਫਾ ਮਚਾ ਕੇ ਗਇਲ' 'ਚ ਨਜ਼ਰ ਆਈ ਸੀ। ਉਨ੍ਹਾਂ ਨੇ ਸਾਲ 2002 'ਚ ਫਿਲਮ 'ਯੇ ਕਯਾ ਹੋ ਰਹਾ ਹੈ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਪਲਾਨ', 'ਰਕਤ', 'ਹੇ ਬੇਬੀ', '36 ਚਾਈਨਾ ਟਾਊਨ' ਤੇ 'ਢੋਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।


Tags: Payal RohatgiNarendra ModiUpsetTwitterBollywood Celebrity

Edited By

Sunita

Sunita is News Editor at Jagbani.