FacebookTwitterg+Mail

ਮਸ਼ਹੂਰ ਅਦਾਕਾਰ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ, ਸੋਸ਼ਲ ਮੀਡੀਆ ਰਾਹੀਂ ਕੱਢ ਚੁੱਕੈ ਗਾਲ੍ਹਾਂ

piyush sahdev arrest
25 November, 2017 05:09:46 PM

ਮੁੰਬਈ(ਬਿਊਰੋ)— ਸੋਨੀ ਟੀ. ਵੀ. ਦੇ ਸ਼ੋਅ 'ਬੇਹੱਦ' 'ਚ ਬਤੌਰ ਐਕਟਰ ਕੰਮ ਕਰ ਚੁੱਕੇ ਪੀਊਸ਼ ਸਹਿਦੇਵ ਨੂੰ ਮੁੰਬਈ ਪੁਲਸ ਨੇ ਬਲਾਤਕਾਰ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਵਰਸੋਵਾ ਪੁਲਸ ਸਟੇਸ਼ਨ 'ਚ ਇਕ ਮਹਿਲਾ ਦੀ ਸ਼ਿਕਾਇਤ 'ਤੇ ਪੁਲਸ ਨੇ 22 ਨਵੰਬਰ ਪੀਊਸ਼ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਉਸ ਨੂੰ 27 ਨਵੰਬਰ ਤੱਕ ਪੁਲਸ ਰਿਮਾਂਡ 'ਚ ਭੇਜ ਦਿੱਤਾ ਸੀ। ਇਕ ਇੰਟਰਵਿਊ ਦੌਰਾਨ ਗੱਲ ਕਰਦੇ ਹੋਏ ਵਰਸੋਵਾ ਪੁਲਸ ਸਟੇਸ਼ਨ ਦੇ ਇੰਸਪੈਕਟਰ ਕਿਰਨ ਯਸ਼ਵੰਤਰਾਓ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ 20 ਨਵੰਬਰ ਨੂੰ ਇਕ ਲੜਕੀ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। 

Punjabi Bollywood Tadka
ਜਾਣਕਾਰੀ ਮੁਤਾਬਕ 22 ਨਵੰਬਰ ਨੂੰ ਪੀਊਸ਼ ਸਹਿਦੇਵ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸੇ ਦਿਨ ਕੋਰਟ 'ਚ ਪੇਸ਼ ਕਰਕੇ ਪੁਲਸ ਨੇ ਅੱਗੇ ਦੀ ਪੁੱਛਗਿਛ ਲਈ 27 ਨਵੰਬਰ ਤੱਕ ਦੀ ਕੋਰਟ ਤੋਂ ਰਿਮਾਂਡ ਮੰਗੀ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਕੋਰਟ ਨੇ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਸੀ। ਪੀਊਸ਼ ਦੇ ਬਾਰੇ 'ਚ ਪਤਾ ਲੱਗਾ ਹੈ ਕਿ ਉਹ ਪਿਛਲੇ ਕਰੀਬ 6 ਮਹੀਨਿਆਂ ਤੋਂ ਆਪਣੀ ਪਤਨੀ ਨਾਲ ਨਹੀਂ ਰਹਿ ਰਹੇ। ਜਦੋਂ ਮੀਡੀਆ ਨੇ ਉਨ੍ਹਾਂ ਦੀ ਪਤਨੀ ਤੋਂ ਇਸ ਖਬਰ ਦੇ ਬਾਰੇ 'ਚ ਪਤਾ ਕਰਨ ਦਾ ਮੈਸੇਜ ਕੀਤਾ ਤਾਂ ਉਨ੍ਹਾਂ ਨੇ ਜਵਾਬ ਭੇਜਿਆ ਕਿ ਉਹ 6 ਮਹੀਨੇ ਪਹਿਲਾਂ ਹੀ ਪੀਊਸ਼ ਤੋਂ ਵੱਖ ਹੋ ਚੁੱਕੀ ਹੈ ਤੇ ਉਨ੍ਹਾਂ ਨੂੰ ਇਸ ਕੇਸ ਦੇ ਬਾਰੇ 'ਚ ਕੁਝ ਵੀ ਨਹੀਂ ਪਤਾ। 

Punjabi Bollywood Tadka
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੀਊਸ਼ ਉਸ ਸਮੇਂ ਚਰਚਾ 'ਚ ਆਏ ਸਨ, ਜਦੋਂ ਉਨ੍ਹਾਂ ਨੇ ਆਪਣਾ ਫੇਸਬੁੱਕ ਅਕਾਊਂਟ ਹੈਕ ਹੋ ਜਾਣ ਦੀ ਜਾਣਕਾਰੀ ਦਿੱਤੀ ਸੀ, ਹੈਕਰ ਨੇ ਉਨ੍ਹਾਂ ਦੇ ਅਕਾਊਂਟ ਤੋਂ  ਉਨ੍ਹਾਂ ਦੇ ਦੋਸਤਾਂ ਨੂੰ ਗਾਲ੍ਹਾਂ ਨਾਲ ਭਰੇ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੀਊਸ਼ ਨੇ 'ਦੇਵੋਂ ਦੇ ਦੇਵ ਮਹਾਦੇਵ', 'ਮੀਤ ਮਿਲਾ ਦੇ ਰੱਬਾ' ਤੇ 'ਬੇਹੱਦ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਵੀ ਹੈ।


Tags: BeyhadPiyush sahdevArrestRapeMumbaiSexual harassmentਬੇਹੱਦਪੀਊਸ਼ ਸਹਿਦੇਵ