FacebookTwitterg+Mail

'ਜਲ ਸ਼ਕਤੀ ਅਭਿਆਨ' ਵਾਲੀ ਆਮਿਰ ਦੀ ਪੋਸਟ 'ਤੇ ਪੀ. ਐੱਮ. ਮੋਦੀ ਦਾ ਇਹ ਕੁਮੈਂਟ

pm modi praises aamir khan on jal shakti abhiyan
02 July, 2019 03:02:57 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਆਮਿਰ ਖਾਨ ਸਮਾਜ ਨਾਲ ਜੁੜੇ ਮੁੱਦੇ ਨੂੰ ਲੈ ਕੇ ਹਮੇਸ਼ਾ ਆਪਣੀ ਰਾਏ ਰੱਖਦੇ ਆਏ ਹਨ। ਇਨ੍ਹੀਂ ਦਿਨੀਂ ਦੇਸ਼ ਦੇ ਕੋਨੇ-ਕੋਨੇ ਤੋਂ ਪਾਣੀ ਦੀ ਘਾਟ ਦੀਆਂ ਖਬਰਾਂ ਆ ਰਹੀਆਂ ਹਨ। ਪਾਣੀ ਦੀ ਵਧਦੀ ਘਾਟ ਦੀ ਸਮੱਸਿਆ ਦੇ ਚੱਲਦੇ ਮੋਦੀ ਸਰਕਾਰ ਨੇ 'ਜਲ ਸ਼ਕਤੀ ਅਭਿਆਨ' ਦੀ ਸ਼ੁਰੂਆਤ ਕੀਤੀ। ਇਸ ਅਭਿਆਨ ਦੀ ਨਾ ਸਿਰਫ ਆਮ ਸਗੋਂ ਖਾਸ ਲੋਕਾਂ ਨੇ ਵੀ ਪ੍ਰਸ਼ੰਸਾ ਕੀਤੀ। ਹਾਲ ਹੀ 'ਚ ਪੀ. ਐੱਮ. ਮੋਦੀ ਦੇ ਇਸ ਅਭਿਆਨ ਦੀ ਆਮਿਰ ਖਾਨ ਨੇ ਤਾਰੀਫ ਕਰਦੇ ਹੋਏ ਇਕ ਪੋਸਟ ਕੀਤੀ। ਇਹ ਪੋਸਟ ਕਾਫੀ ਚਰਚਾ 'ਚ ਬਣੀ ਹੋਈ ਹੈ। ਆਮਿਰ ਖਾਨ ਨੇ ਟਵੀਟ ਕੀਤਾ, ''ਪਾਣੀ ਨੂੰ ਮੌਲਿਕ ਤੇ ਪ੍ਰਾਥਮਿਕ ਮੁੱਦਾ ਬਣਾਉਣ ਲਈ ਤੁਹਾਡੇ ਦੁਆਰਾ ਕੀਤੀ ਗਈ ਪਹਿਲ ਬਹੁਤ ਮਹੱਤਵਪੂਰਨ ਕਦਮ ਹੈ। ਸਾਡਾ ਪੂਰਾ ਸਮਰਥਨ ਤੁਹਾਡੇ ਨਾਲ ਹੈ। ਆਮਿਰ ਖਾਨ ਦੀ ਇਸ ਪੋਸਟ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਾਹਨਾ ਕਰਦੇ ਹੋਏ ਕੁਮੈਂਟ ਕੀਤਾ। ਪੀ. ਐੱਮ. ਮੋਦੀ ਨੇ ਲਿਖਿਆ, 'ਪਾਣੀ ਨੂੰ ਬਚਾਉਣਾ ਅਤੇ ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕਰਨਾ ਆਮਿਰ ਖਾਨ ਦਾ ਇਹ ਬਿੰਦੂ ਇਕ ਦਮ ਸਹੀਂ ਹੈ।'' 

 

ਪੀ. ਐੱਮ. ਮੋਦੀ ਨੇ 30 ਜੂਨ ਨੂੰ 'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ 'ਚ ਵਧਦੇ ਜਲ ਸੰਕਟ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਲ ਦਾ ਸਿਰਫ 8 ਫੀਸਦੀ ਪਾਣੀ ਸੰਚਿਤ (ਇਕੱਠਾ) ਕਰ ਪਾਉਂਦੇ ਹਾਂ। ਜੇਕਰ ਜਲ ਸੰਗ੍ਰਹਿ ਦੀ ਸਮੱਰਥਾ ਵਧਾ ਲਈ ਜਾਵੇ ਤਾਂ ਇਸ ਨਾਲ ਜਲ ਸੰਕਟ ਨਾਲ ਨਿਬੜਿਆ (ਨਿਪਟਿਆ) ਜਾ ਸਕਦਾ ਹੈ। ਪੀ. ਐੱਮ. ਮੋਦੀ ਨੇ ਦੇਸ਼ ਦੇ ਲੋਕਾਂ ਨਾਲ ਪਾਣੀ ਦੇ ਬਚਾਅ ਨੂੰ ਸਵੱਚਛਤਾ ਅਭਿਆਨ ਦੀ ਤਰ੍ਹਾਂ ਇਕ ਅੰਦੋਲਨ ਬਣਾਉਣ ਦੀ ਅਪੀਲ ਵੀ ਕੀਤੀ। ਪੀ. ਐੱਮ. ਦੇ ਇਸ 'ਜਲ ਸ਼ਕਤੀ ਸੰਸਕਰਣ' ਦੀ ਸਰਾਹਨਾ ਕੀਤੀ ਜਾ ਰਹੀ ਹੈ।

Punjabi Bollywood Tadka

ਜਲ ਸੰਕਟ ਨਾਲ ਨਿਪਟਣ ਲਈ ਕੇਂਦਰ ਸਰਕਾਰ ਨੇ ਪਹਿਲੇ ਹੀ 'ਜਲ ਸ਼ਕਤੀ ਮੰਤਰਾਲੇ' ਸਥਾਪਿਤ ਕਰਕੇ ਇਸ ਨੂੰ ਆਪਣੀ ਪ੍ਰਮੁੱਖਤਾ 'ਚ ਸ਼ਾਮਲ ਕਰ ਲਿਆ ਹੈ। ਕੇਂਦਰ ਸਰਕਾਰ ਨੇ ਸਾਲ 2024 ਤੱਕ ਦੇਸ਼ ਦੇ ਸਾਰੇ ਘਰਾਂ 'ਚ 'ਨਲ ਤੋਂ ਜਲ' ਪਹੁੰਚਾਉਣ ਦਾ ਇਕ ਵੱਡਾ ਟੀਚਾ ਵੀ ਨਿਰਧਾਰਿਤ ਕੀਤਾ ਹੈ। ਦਰਅਸਲ, ਦਿੱਲੀ 'ਚ ਜਲ ਸੰਕਟ ਇਕ ਗੰਭੀਰ ਮੁੱਦਾ ਹੈ। ਦਿੱਲੀ ਜਲ ਬੋਰਡ ਦੇ ਦੁਆਰਾ ਲਗਭਗ 81 ਫੀਸਦੀ ਜਨਤਾ ਤੱਕ ਹੀ ਪਾਣੀ ਪਹੁੰਚਾਇਆ ਜਾਂਦਾ ਹੈ, ਜਦੋਂਕਿ 19 ਫੀਸਦੀ ਆਬਾਦੀ ਹਾਲੇ ਵੀ ਪਾਣੀ ਦੀ ਸੁਵਿਧਾ ਨਾਲ ਮਹਿਰੂਮ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੀ ਰਾਜਧਾਨੀ 'ਚ ਪਾਣੀ ਦੀ ਉਪਲਬਧਤਾ ਲਈ ਕਈ ਠੋਸ ਕਦਮ ਉਠਾਉਣ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਸਰਕਾਰ ਦਾ ਦਾਅਵਾ ਹੈ ਕਿ ਉਸ ਦੇ ਆਉਣ ਤੋਂ ਬਾਅਦ ਰਾਜਧਾਨੀ 'ਚ ਪਾਣੀ ਦੀ ਉਪਲਬਧਤਾ ਸੁਧਰੀ ਹੈ। ਸਰਕਾਰ ਨੇ ਹਾਲ ਹੀ 'ਚ 599 ਕਰੋੜ ਰੁਪਏ ਦੀ ਲਾਗਤ ਨਾਲ ਚੰਦਰਾਵਲ ਏਰੀਆ 'ਚ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਲਾਇਆ ਹੈ, ਜੋ ਲਗਭਗ ਚੌਬੀਸ ਲੱਖ ਲੋਕਾਂ ਲਈ ਜਲ ਉਪਲਬਧ ਕਰਾਉਣ ਲਈ ਕਾਫੀ ਹੋਵੇਗਾ। ਇਹ ਪਲਾਂਟ ਲਗਭਗ ਤਿੰਨ ਸਾਲ ਬਾਅਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

 

 

 


Tags: Prime Minister Narendra ModiAamir KhanJan ShaktiJal ShaktiAcute Water Scarcity

Edited By

Sunita

Sunita is News Editor at Jagbani.