FacebookTwitterg+Mail

ਚੋਣਾਂ ਨੂੰ ਲੈ ਕੇ ਨਰਿੰਦਰ ਮੋਦੀ ਨੇ ਫਿਲਮੀ ਸਿਤਾਰਿਆਂ ਤੋਂ ਮੰਗੀ ਮਦਦ

pm modi tweet deepikaand anushka to urge people to vote in large numbers
13 March, 2019 11:10:09 AM

ਮੁੰਬਈ (ਬਿਊਰੋ) — ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਚੁੱਕਾ ਹੈ। ਪੂਰੇ ਦੇਸ਼ 'ਚ 17ਵੀਂ ਲੋਕ ਸਭਾ ਲਈ 11 ਅਪ੍ਰੈਲ ਤੋਂ 19 ਮਈ ਤੱਕ ਸੰਸਦ ਲਈ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਲੋਕਤੰਤਰ ਦੇ ਇਸ ਮਹਾਪ੍ਰਬੰਧ 'ਚ ਵੋਟਾਂ ਦੀ ਭਾਗੀਦਾਰੀ ਜ਼ਰੂਰੀ ਹੈ।

 

ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਪ੍ਰੋਗਰਾਮ ਚਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਲੋਕਾਂ ਨੂੰ ਵੋਟ ਲਈ ਜਾਗਰੂਕ ਕਰਨ ਲਈ ਫਿਲਮੀ ਸਿਤਾਰਿਆਂ ਤੋਂ ਮਦਦ ਦੀ ਮੰਗ ਕੀਤੀ ਹੈ।

 

ਨਰਿੰਦਰ ਮੋਦੀ ਨੇ ਦੀਪਿਕਾ ਪਾਦੂਕੋਣ, ਆਲੀਆ ਭੱਟ, ਅਨੁਸ਼ਕਾ ਸ਼ਰਮਾ ਸਮੇਤ ਕਈ ਹੋਰਨਾਂ ਸਿਤਾਰਿਆਂ ਨੂੰ ਟੈਗ ਕਰਕੇ ਟਵੀਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਣਵੀਰ ਸਿੰਘ, ਵਰੁਣ ਧਵਨ ਤੇ ਵਿੱਕੀ ਕੌਸ਼ਲ ਨੂੰ ਖਾਸ ਅਪੀਲ ਕੀਤੀ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਫਿਲਮੀ ਸਿਤਾਰਿਆਂ ਨੂੰ ਟਵੀਟ ਦੇ ਜਰੀਏ ਕਿਹਾ ਹੈ ਕਿ, ''ਲੋਕਤੰਤਰ ਦੇ ਇਸ ਤਿਉਹਾਰ 'ਚ ਦੇਸ਼ਵਾਸੀਆਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ 'ਚ ਸਹਿਯੋਗ ਕਰਨ।''

 


Tags: Narendra ModiAlia BhattDeepika PadukoneAmitabh BachchanVicky KaushalVarun DhawanAkshay KumarRanveer SinghAnushka SharmaSalman KhanBollywood Celebrity

Edited By

Sunita

Sunita is News Editor at Jagbani.