ਮੁੰਬਈ/ਹਿਸਾਰ(ਬਿਊਰੋ)— ਹਰਿਆਣਾ ਦੇ ਹਿਸਾਰ ਦੀ ਇਕ ਹੋਰ ਟੈਲੇਂਟੇਡ ਗਰਲ ਨੇ ਬਾਲੀਵੁੱਡ 'ਚ ਕਦਮ ਰੱਖਿਆ ਹੈ। ਇਥੇ ਦੀ ਪੂਜਾ ਰਾਠੀ 'ਮਾਏ ਫ੍ਰੈਂਡਸ ਦੁਲਹਨੀਆ' ਫਿਲਮ ਦੀ ਅਦਾਕਾਰਾ ਹੈ। ਉਸ ਦਾ ਹਿਸਾਰ ਤੋਂ ਮੁੰਬਈ ਤੱਕ ਦਾ ਸਫਰ ਕਾਫੀ ਚੁਣੌਤੀਪੂਰਨ ਭਰਿਆ ਹੈ। ਪੂਜਾ ਜਦੋਂ ਘਰ ਤੋਂ ਬਾਹਰ ਨਿਕਲਦੀ ਸੀ ਤਾਂ ਲੋਕ ਆਖਦੇ ਸਨ ਕਿ ਇਹ ਤਾਂ ਐਕਟਰ ਹੈ।
![Punjabi Bollywood Tadka](http://static.jagbani.com/multimedia/15_27_025440000untitled-50_1512422162-ll.jpg)
ਮੇਰੇ ਦਿਲ ਨੇ ਵੀ ਆਵਾਜ਼ ਦਿੱਤੀ ਕਿ ਪੂਜਾ ਵੀ ਹੁਣ ਐਕਟਰਸ ਬਣੇਗੀ। ਇਸੇ ਮਕਸਦ ਲਈ ਉਹ ਮੁੰਬਈ ਨਗਰੀ 'ਚ ਆ ਗਈ।
![Punjabi Bollywood Tadka](http://static.jagbani.com/multimedia/15_26_589820000untitled-40_1512422162-ll.jpg)
ਪੂਜਾ ਦੱਸਦੀ ਹੈ ਕਿ, ਸਿਟੀ ਤੋਂ ਬਾਹਰ ਨਿਕਲਨਾ ਸੋਖਾ ਨਹੀਂ ਸੀ ਕਿਉਂਕਿ ਪਿੱਠ ਪਿੱਛੇ ਤਾਨੇ ਸੁਣਨ ਨੂੰ ਮਿਲਦੇ ਸਨ ਕਿ ਧੱਕੇ ਖਾ ਕੇ ਆਵੇਗੀ।
![Punjabi Bollywood Tadka](http://static.jagbani.com/multimedia/15_26_557680000untitled-13_1512422161-ll.jpg)
ਪਾਪਾ ਸੁਣਾਉਂਦੇ ਸਨ ਕਿ ਲੜਕੀ ਨੂੰ ਇਕੱਲੇ ਭੇਜ ਦਿੱਤਾ ਪਰ ਮੈਂ ਉਨ੍ਹਾਂ ਦੀ ਸੋਚ ਨੂੰ ਗਲਤ ਸਾਬਿਤ ਕਰ ਦਿਖਾਇਆ ਕਿਉਂਕਿ ਮਾਤਾ-ਪਿਤਾ ਦੇ ਨਾਲ ਮੇਰੇ ਦਾਦਾ ਜੀ ਦੀ ਇੰਸਪ੍ਰੈਸ਼ਨਜ਼ ਮੈਨੂੰ ਮੋਟੀਵੇਟ ਕਰ ਰਹੇ ਸਨ।
![Punjabi Bollywood Tadka](http://static.jagbani.com/multimedia/15_26_525200000sd_1512422161-ll.jpg)
ਹੁਣ ਵਧੀਆ ਲੱਗਦਾ ਹੈ ਕਿ ਜਦੋਂ ਲੋਕ ਪਰਿਵਾਰ ਨਾਲ ਮੈਨੂੰ ਹਿਸਾਰ ਦੀ ਸ਼ਾਨ ਆਖਦੇ ਹਨ।
![Punjabi Bollywood Tadka](http://static.jagbani.com/multimedia/15_26_487620000pp_1512422161-ll.jpg)
ਪੂਜਾ ਨੇ 'ਦੀਆ ਔਰ ਬਾਤੀ', 'ਤੂੰ ਮੇਰਾ ਹੀਰੋ', 'ਲਾਜਵੰਤੀ', 'ਬੜੀ ਦੇਵਰਾਨੀ', 'ਇਸ਼ਕ ਕਾ ਰੰਗ ਸਫੇਦ' ਤੇ 'ਸਾਵਧਾਨ ਇੰਡੀਆ' ਵਰਗੇ ਹੋਰਨਾਂ ਫੇਮ ਸੀਰੀਅਲਜ਼ 'ਚ ਕੰਮ ਕਰ ਚੁੱਕੀ ਹੈ।
![Punjabi Bollywood Tadka](http://static.jagbani.com/multimedia/15_26_448390000pooja-rathi_1512422160-ll.jpg)
ਦੱਸਣਯੋਗ ਹੈ ਕਿ ਹਾਲ ਹੀ 'ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਤੇ ਅੰਮ੍ਰਿਤਾ ਸਿੰਘ ਦੀ ਸਾਰਾ ਅਲੀ ਖਾਨ ਵੀ ਬਾਲੀਵੁੱਡ 'ਚ ਡੈਬਿਊ ਕਰ ਰਹੀਆਂ ਹਨ।
![Punjabi Bollywood Tadka](http://static.jagbani.com/multimedia/15_26_399960000poo2_1512422159-ll.jpg)
ਇਨ੍ਹਾਂ ਨੂੰ ਹੁਣ ਇਹ ਹਰਿਆਣਾ ਦੀ ਹੁਨਹਾਰ ਪੂਜਾ ਰਾਠੀ ਦੇਵੇਗੀ ਕੜੀ ਟੱਕਰ।
![Punjabi Bollywood Tadka](http://static.jagbani.com/multimedia/15_26_352290000jndfsjg_1512422157-ll.jpg)