FacebookTwitterg+Mail

ਸੈਂਸਰ ਬੋਰਡ ਦੇ ਪ੍ਰਧਾਨ ਨੇ ਪ੍ਰਦਿਊਮਨ ਦੇ ਕਤਲ 'ਤੇ ਲਿਖੀ ਕਵਿਤਾ, ਸਲਮਾਨ ਦੀ 'ਭਾਬੀ' ਸਮੇਤ ਬਾਲੀਵੁੱਡ ਸਦਮੇ 'ਚ!!

prasoon joshi
13 September, 2017 02:27:26 PM

ਮੁੰਬਈ— ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲ ਦੇ ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਨੇ ਪੂਰੇ ਭਾਰਤ ਨੂੰ ਹਿਲਾ ਦੇ ਰੱਖ ਦਿੱਤਾ ਹੈ। ਫਿਲਮਾਂ ਨਾਲ ਜੁੜੇ ਲੋਕ ਵੀ ਇਸ ਘਟਨਾ ਤੋਂ ਬਾਅਦ ਬਹੁਤ ਸਹਿਮ ਗਏ ਹਨ, ਜਿਸ ਦੇ ਕਾਰਨ ਹਾਲ ਹੀ 'ਚ ਸੈਂਸਰ ਬੋਰਡ ਦੇ ਪ੍ਰਧਾਨ ਬਣੇ ਗੀਤਕਾਰ ਪ੍ਰਸੂਨ ਜੋਸ਼ੀ ਨੇ ਇਸ ਮੁੱਦੇ 'ਤੇ ਇਕ ਕਵਿਤਾ ਲਿਖ ਕੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ। ਇਸ ਕਵਿਤਾ 'ਚ ਪ੍ਰਸੂਨ ਨੇ ਮਨੁੱਖੀ ਸਭਿਅਤਾ ਨੂੰ ਫਿਟਕਾਰਦੇ ਹੋਏ ਕਿਹਾ— 
ਜਬ ਬਚਪਨ ਤੁਮ੍ਹਾਰੀ ਗੋਦ ਮੇਂ ਆਨੇ ਸੇ ਕਤਰਾਨੇ ਲਗੇ,
ਜਬ ਮਾਂ ਕੀ ਕੋਖ ਸੇ ਝਾਂਕਤੀ ਜ਼ਿੰਦਗੀ
ਬਾਹਰ ਆਨੇ ਸੇ ਘਬਰਾਨੇ ਲਗੇ,
ਸਮਝੋ ਕੁਝ ਗਲਤ ਹੈ।
ਜਬ ਤਲਵਾਰੇਂ ਫੂਲੋਂ ਪਰ ਜ਼ੋਰ ਆਜ਼ਮਾਨੇ ਲਗੇ, 
ਜਬ ਮਾਸੂਮ ਆਂਖੋਂ ਮੇਂ ਖੌਂਫ ਨਜ਼ਰ ਆਨੇ ਲਗੇ,
ਸਮਝੋ ਕੁਝ ਗਲਤ ਹੈ,
ਜਬ ਓਸ ਦੀ ਬੂੰਦੋਂ ਕੋ ਹਥੇਲੀਓਂ ਪੇ ਨਹੀਂ,
ਹਥਿਆਰੋਂ ਕੀ ਨੋਂਕ ਪਰ ਥਮਨਾ ਹੋ...
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਰੇਣੁਕਾ ਸ਼ਹਾਣੇ ਨੇ 7 ਸਾਲ ਦੇ ਮਾਸੂਮ ਪ੍ਰਦਿਊਮਨ ਦਾ ਬੇਰਹਿਮੀ ਨਾਲ ਹੋਏ ਕਤਲ 'ਤੇ ਸਕੂਲ ਪ੍ਰਸ਼ਾਸਨ ਨੂੰ ਲਤਾੜਿਆ ਹੈ। ਉਨ੍ਹਾਂ ਨੇ ਸਕੂਲ ਦੀ ਲਾਪਰਵਾਹੀ ਦੇ ਵਿਰੁੱਧ ਆਵਾਜ਼ ਚੁੱਕਦੇ ਹੋਏ ਫੇਸਬੁੱਕ 'ਤੇ ਓਪਨ ਲੈਟਰ ਲਿਖਿਆ। ਰੇਣੁਕਾ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਲਿਖਿਆ ਸੀ, ''ਗੁਰੂਗਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ 'ਚ 7 ਸਾਲ ਦੇ ਬੱਚੇ ਦੀ ਦਰਦਨਾਕ ਹੱਤਿਆ ਅਤੇ ਦੂਜੇ ਪਾਸੇ ਦੇਸ਼ ਦੀ ਰਾਜਧਾਨੀ ਦੇ ਸਕੂਲ 'ਚ ਪੀਊਨ ਦੇ 3 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਖਬਰ ਸੁਣ ਕੇ ਮੈਂ ਹੈਰਾਨ, ਨਿਰਾਸ਼ ਅਤੇ ਡਰੀ ਹੋਈ ਹਾਂ।''


Tags: Renuka ShahaneRyan international schoolPradyuman thakurMurder caseCensor boardPrasoon JoshiBollywood celebritySalman khan