FacebookTwitterg+Mail

ਰਾਹੁਲ ਗਾਂਧੀ ਦਾ ਅੱਖ ਮਾਰਨਾ ਪ੍ਰਿਆ ਪ੍ਰਕਾਸ਼ ਨੂੰ ਵੀ ਆਇਆ ਪਸੰਦ, ਜਾਣੋ ਕੀ ਕਿਹਾ

priya prakash on rahul gandhi wink
20 July, 2018 08:00:36 PM

ਮੁੰਬਈ (ਬਿਊਰੋ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਸੁਰਖੀਆਂ 'ਚ ਹਨ। ਟਵਿਟਰ ਤੋਂ ਲੈ ਕੇ ਫੇਸਬੁੱਕ ਤਕ ਉਨ੍ਹਾਂ ਦੀ ਕਾਫੀ ਚਰਚਾ ਹੋ ਰਹੀ ਹੈ। ਵਜ੍ਹਾ ਕੁਝ ਹੋਰ ਨਹੀਂ, ਸਗੋਂ ਸੰਸਦ 'ਚ ਅੱਖ ਮਾਰਨਾ ਹੈ। ਕਦੇ ਅੱਖ ਮਾਰ ਕੇ ਦੁਨੀਆ ਨੂੰ ਦੀਵਾਨਾ ਬਣਾਉਣ ਵਾਲੀ ਪ੍ਰਿਆ ਪ੍ਰਕਾਸ਼ ਵਾਂਗ ਹੀ ਅੱਜ ਜਦੋਂ ਸੰਸਦ 'ਚ ਰਾਹੁਲ ਗਾਂਧੀ ਨੇ ਅੱਖ ਮਾਰੀ ਤਾਂ ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਹ ਵੀਡੀਓ ਦੇਖਦੇ ਹੀ ਪ੍ਰਿਆ ਪ੍ਰਕਾਸ਼ ਨੇ ਉਸ 'ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ।
Punjabi Bollywood Tadka
ਪ੍ਰਿਆ ਪ੍ਰਕਾਸ਼ ਨੇ ਕਿਹਾ, 'ਮੈਂ ਖਬਰ ਦੇਖੀ ਕਿ ਅੱਜ ਸੰਸਦ 'ਚ ਰਾਹੁਲ ਗਾਂਧੀ ਅੱਖ ਮਾਰਦੇ ਦਿਸੇ। ਇਹ ਬਹੁਤ ਹੀ ਸਵੀਟ ਹੈ। ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਮੇਰਾ ਸਿਗਨੇਚਰ ਸੀਨ ਸੀ। ਅੱਜ ਮੈਂ ਬਹੁਤ ਖੁਸ਼ ਹਾਂ।'
Punjabi Bollywood Tadka
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਟਵਿਟਰ 'ਤੇ ਟੌਪ 10 'ਚੋਂ 5 ਟਰੈਂਡ ਰਾਹੁਲ ਗਾਂਧੀ ਦੇ ਹਨ।Punjabi Bollywood Tadka
ਇਸ ਤੋਂ ਇਲਾਵਾ ਅੱਜ ਰਾਹੁਲ ਗਾਂਧੀ ਨੇ ਸੰਸਦ 'ਚ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ ਭਾਸ਼ਣ ਖਤਮ ਕਰਨ ਤੋਂ ਬਾਅਦ ਪੀ. ਐੱਮ. ਮੋਦੀ ਨੂੰ ਗਲੇ ਲਗਾਉਣ ਲਈ ਉਨ੍ਹਾਂ ਦੀ ਸੀਟ 'ਤੇ ਪਹੁੰਚ ਗਏ। ਇਸ ਵਜ੍ਹਾ ਕਾਰਨ ਵੀ ਉਨ੍ਹਾਂ ਦੀ ਚਰਚਾ ਹੋ ਰਹੀ ਹੈ।


Tags: Priya Prakash Varrier Rahul Gandhi Wink PM Modi

Edited By

Rahul Singh

Rahul Singh is News Editor at Jagbani.