ਮੁੰਬਈ (ਬਿਊਰੋ) — ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਵੀ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੰਮ ਕਰਨਾ ਚਾਹੁੰਦੀ ਹੈ। ਬ੍ਰਿਟੇਨ ਦੇ ਇਕ ਇੰਟਰਵਿਊ ਦੌਰਾਨ ਪ੍ਰਿਯੰਕਾ ਨੇ ਆਪਣੀ ਇਹ ਇੱਛਾ ਜਤਾਉਂਦੇ ਹੋਏ ਕਿਹਾ ਕਿ ''ਮੇਰੀ ਦਿਲਚਸਪੀ ਰਾਜਨੀਤੀ 'ਚ ਨਹੀਂ ਹੈ, ਮੈਂ ਸਿੱਖਿਆ, ਸਿਹਤ ਅਤੇ ਮਹਿਲਾਵਾਂ ਦੇ ਅਧਿਕਾਰਾਂ ਵਰਗੇ ਸਮਾਜਿਕ ਕੰਮਾਂ ਕਰ ਕੇ ਬਦਲਾਅ ਲਿਆਉਣਾ ਚਾਹੁੰਦੀ ਹੈ, ਜਿਸ ਨਾਲ ਮਾਨਵਤਾ ਦਾ ਭਲਾ ਹੋ ਸਕੇ।'' ਪ੍ਰਿਯੰਕਾ ਨੇ ਆਪਣੇ ਪਤੀ ਨਿੱਕ ਜੋਨਸ ਲਈ ਕਿਹਾ ਕਿ ''ਮੈਂ ਨਿੱਕ ਨੂੰ ਰਾਜਨੀਤਿਕ ਦੀਆਂ ਉਚਾਈਆਂ ਨੂੰ ਛੂਹਦੇ ਦੇਖਣਾ ਚਾਹੁੰਦੀ ਹੈ। ਇਸ ਲਈ ਮੈਂ ਨਿੱਕ ਨੂੰ ਅਮਰੀਕੀ ਰਾਸ਼ਟਰਪਤੀ ਨਾਲ ਕੰਮ ਕਰਨ ਲਈ ਹਮੇਸ਼ਾ ਮਦਦ ਕਰਨਾ ਚਾਵਾਂਗੀ।'' ਇਸ ਤੋਂ ਇਲਾਵਾ ਪ੍ਰਿਯੰਕਾ ਨੇ ਕਿਹਾ ਕਿ ਨਿੱਕ ਇਕ ਮਹਾਨ ਨੇਤਾ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਜਲਦ ਫਿਲਮ '' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਸ ਨਾਲ ਫਰਹਾਨ ਅਖਤਰ ਤੇ ਜ਼ਾਇਰਾ ਵਸੀਮ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਲੈ ਕੇ ਪ੍ਰਿਯੰਕਾ ਕਾਫੀ ਉਤਸਾਹਿਤ ਹੈ। ਇਸ ਫਿਲਮ ਲਈ ਉਸ ਨੇ ਕਾਫੀ ਮਿਹਨਤ ਵੀ ਕੀਤੀ ਹੈ। ਇਸ ਫਿਲਮ ਨਾਲ ਉਹ ਪਹਿਲੀ ਵਾਰ ਜ਼ਾਇਰਾ ਵਸੀਮ ਨਾਲ ਕੰਮ ਕਰਦੀ ਦਿਸੇਗੀ।