FacebookTwitterg+Mail

ਯੋਗੀ ਦੇਣ ਅਸਤੀਫਾ, ਸਰਕਾਰ 'ਤੇ ਦਰਜ ਹੋਵੇ ਹੱਤਿਆ ਦਾ ਮੁਕੱਦਮਾ : ਰਾਜ ਬੱਬਰ

raj babbar
14 August, 2017 09:22:25 AM

ਲਖਨਊ— ਕਾਂਗਰਸ ਨੇ ਗੋਰਖਪੁਰ ਦੇ ਮੈਡੀਕਲ ਕਾਲਜ 'ਚ ਬੱਚਿਆਂ ਦੀਆਂ ਮੌਤਾਂ ਲਈ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਅਸਤੀਫੇ ਅਤੇ ਹੱਤਿਆ ਦਾ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜ ਬੱਬਰ ਨੇ ਗੋਰਖਪੁਰ ਤੋਂ ਪਰਤ ਕੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਯੋਗੀ ਆਦਿੱਤਿਆਨਾਥ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਦੇਣਾ ਚਾਹੀਦਾ ਹੈ ਤੇ ਜੇਕਰ ਅਸਤੀਫਾ ਦੇਣ 'ਚ ਨਾਂਹ-ਨੁੱਕਰ ਕਰਨ ਤਾਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਜਾਣਾ ਚਾਹੀਦਾ ਹੈ। ਰਾਜ ਬੱਬਰ ਨੇ ਕਿਹਾ ਕਿ ਭਗਵਾ ਬਾਣਾ ਪਹਿਨਣ ਵਾਲੇ ਹੀ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਗੋਰਖਪੁਰ 'ਚ ਬੱਚਿਆਂ ਦੀਆਂ ਮੌਤਾਂ ਨੂੰ ਕਤਲੇਆਮ ਦੱਸਿਆ ਹੈ।

Punjabi Bollywood Tadka
ਇਕ ਸਵਾਲ ਦੇ ਜਵਾਬ 'ਚ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ 'ਚ ਕੇਵਲ ਪ੍ਰੈੱਸ ਕਾਨਫਰੰਸ ਨਹੀਂ ਕਰੇਗੀ। ਮਾਮਲਾ ਗੰਭੀਰ ਹੈ। ਕਾਂਗਰਸ ਸੜਕਾਂ 'ਤੇ ਉਤਰੇਗੀ, ਅੰਦੋਲਨ ਕਰੇਗੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਵਾ ਕੇ ਹੀ ਰਹੇਗੀ। ਉਨ੍ਹਾਂ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੂੰ 1 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Punjabi Bollywood Tadka
ਉਨ੍ਹਾਂ ਨੇ ਨਿਰਪੱਖ ਰਿਪੋਰਟਿੰਗ ਕਰਨ ਲਈ ਮੀਡੀਆ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ''ਬੱਚਿਆਂ ਦੀ ਮੌਤ ਹੈ ਜਾਂ ਹੱਤਿਆ।'' ਸਰਕਾਰ ਦਾ ਸਾਰਾ ਧਿਆਨ ਗਊ, ਵੰਦੇ ਮਾਤਰਮ, 15 ਅਗਸਤ ਨੂੰ ਕੌਣ ਝੰਡਾ ਲਹਿਰਾ ਰਿਹਾ ਹੈ, ਕਿਥੇ ਨਹੀਂ, ਇਸ 'ਤੇ ਹੈ ਨਾ ਕਿ ਜਨਤਾ ਦਾ ਦੁੱਖ-ਦਰਦ ਜਾਣਨ 'ਤੇ।'' ਉਨ੍ਹਾਂ ਕਿਹਾ ਕਿ ਕੇਂਦਰ 'ਚ ਯੂ. ਪੀ. ਏ. ਦੀ ਸਰਕਾਰ ਸੀ ਤਾਂ ਗੋਰਖਪੁਰ  ਦੇ ਇਸ ਮੈਡੀਕਲ ਕਾਲਜ ਨੂੰ 150 ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਗਈ ਸੀ ਅਤੇ ਹਸਪਤਾਲ 'ਚ 100 ਬਿਸਤਰਿਆਂ ਦਾ ਵਾਰਡ ਵੀ ਬਣਾਇਆ ਸੀ।

Punjabi Bollywood Tadka
ਉਨ੍ਹਾਂ ਕਿਹਾ ਕਿ ਸਰਕਾਰ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਇਕ ਬਿਆਨ ਅੱਜ ਅਖਬਾਰਾਂ 'ਚ ਛਪਿਆ ਹੈ ਕਿ ਇਹ ਬੱਚਿਆਂ ਦੀਆਂ ਮੌਤਾਂ ਨਹੀਂ ਸਗੋਂ ਕਤਲੇਆਮ ਹੈ। ਇਸ ਬਿਆਨ ਦੇ ਆਧਾਰ 'ਤੇ ਸੂਬਾ ਸਰਕਾਰ ਤੇ ਇਸ ਨਾਲ ਜੁੜੇ ਲੋਕਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਤਹਿਤ ਹੱਤਿਆ ਦਾ ਮੁਕੱਦਮਾ ਚੱਲਣਾ ਚਾਹੀਦਾ ਹੈ।


Tags: Bollywood CelebrityGorakhpurYogi AdityanathRaj Babbarਗੋਰਖਪੁਰ ਯੋਗੀ ਆਦਿੱਤਿਆਨਾਥ ਰਾਜ ਬੱਬਰ