ਚੇਨਈ(ਬਿਊਰੋ)— ਦੱਖਣ ਭਾਰਤ ਦੇ ਦੋ ਵੱਡੇ ਐਕਟਰ ਕਮਲ ਹਸਨ ਅਤੇ ਰਜਨੀਕਾਂਤ ਦੀ ਰਾਜਨੀਤੀ ਵਿਚ ਕਦੇ ਵੀ ਐਂਟਰੀ ਹੋ ਸਕਦੀ ਹੈ। ਦੇਸ਼ ਦੀਆਂ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਇਨ੍ਹਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀਆਂ ਹਨ। ਇਸੇ ਦੌਰਾਨ ਦੱਖਣ ਭਾਰਤ ਦੇ ਦੋਵੇਂ ਸੁਪਰ ਸਟਾਰ ਐਕਟਰ ਇਕੱਠੇ ਇਕ ਮੰਚ 'ਤੇ ਨਜ਼ਰ ਆਏ। ਦਰਅਸਲ ਚੇਨਈ ਵਿਚ ਕਮਲ ਹਸਨ ਅਤੇ ਰਜਨੀਕਾਂਤ ਸ਼ਿਵਾ ਜੀ ਗਣੇਸ਼ਨ ਮੈਮੋਰੀਅਲ ਦੇ ਉਦਘਾਟਨ ਵਿਚ ਸ਼ਾਮਲ ਹੋਣ ਪਹੁੰਚੇ ਸਨ। ਇਸ ਦੌਰਾਨ ਰਜਨੀਕਾਂਤ ਨੇ ਜਦੋਂ ਮੰਚ ਤੋਂ ਕਮਲ ਹਸਨ ਨੂੰ ਪੁੱਛਿਆ ਕਿ ਰਾਜਨੀਤੀ ਵਿਚ ਕਿਵੇਂ ਸਫਲ ਹੋ ਸਕਦੇ ਹਾਂ ਤਾਂ ਉਨ੍ਹਾਂ ਦਾ ਜਵਾਬ ਸੀ, ''ਮੇਰੇ ਨਾਲ ਆਓ, ਮੈਂ ਤੁਹਾਨੂੰ ਦੱਸਾਂਗਾ।'' ਰਜਨੀਕਾਂਤ ਨੇ ਅੱਗੇ ਕਿਹਾ ਕਿ ਜੇ ਕਿਸੇ ਨੇ ਰਾਜਨੀਤੀ ਵਿਚ ਸਫਲ ਹੋਣਾ ਹੈ ਤਾਂ ਸਿਰਫ ਨਾਂ ਅਤੇ ਪੈਸਾ ਹੀ ਕਾਫੀ ਨਹੀਂ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ, ਜਿਸ ਦੀ ਲੋੜ ਪਵੇਗੀ।