FacebookTwitterg+Mail

ਕਰਨੀ ਚੀਫ ਬੋਲੇ— ਮੈਂ ਰਾਣੀ ਪਦਮਿਨੀ ਦਾ ਵੰਸ਼ਜ਼, ਰਾਣੀ ਵਾਂਗ ਹੀ ਫਿਲਮ ਨੂੰ ਸਾੜਿਆ ਜਾਵੇ

rajput karni sena chief claims he a descendant
25 November, 2017 08:29:26 AM

ਮੁੰਬਈ(ਬਿਊਰੋ)— ਬ੍ਰਿਟਿਸ਼ ਸੈਂਸਰ ਬੋਰਡ ਨੇ ਭਾਵੇਂ ਹੀ ਫਿਲਮ 'ਪਦਮਾਵਤੀ' ਨੂੰ ਹਰੀ ਝੰਡੀ ਦੇ ਕੇ ਪਾਸ ਕਰ ਦਿੱਤਾ ਹੋਵੇ, ਪਰ ਦੇਸ਼ ਵਿਚ ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਰਅਸਲ, ਰਾਜਪੂਤ ਕਰਨੀ ਸੈਨਾ ਵਲੋਂ ਹੁਣ ਵੀ ਫਿਲਮ ਖਿਲਾਫ ਚੱਲ ਰਹੇ ਪ੍ਰਦਰਸ਼ਨ ਨੂੰ ਜਾਰੀ ਰੱਖੇ ਜਾਣ ਦਾ ਫੈਸਲਾ ਲਿਆ ਗਿਆ ਹੈ।

Punjabi Bollywood Tadka

ਇਸ ਬਾਰੇ ਜਦੋਂ ਕਰਨੀ ਸੈਨਾ ਦੇ ਮੁਖੀ ਲੋਕੇਂਦਰ ਸਿੰਘ ਕਲਵੀ ਨੂੰ ਇਹ ਸਵਾਲ ਕੀਤਾ ਗਿਆ ਕਿ ਇਹ ਤਾਂ ਅਵਧ ਦੇ ਕਵੀ ਦੀ 16ਵੀਂ ਸਦੀ ਵਿਚ ਰਾਣੀ ਪਦਮਾਵਤੀ ਅਤੇ ਪਦਮਿਨੀ ਨਾਂ ਨਾਲ ਬਸ ਇਕ ਕਾਲਪਨਿਕ ਕਿਰਦਾਰ ਦੀ ਰਚਨਾ ਸੀ ਤਾਂ ਉਸ 'ਤੇ ਉਨ੍ਹਾਂ ਖੁਦ ਨੂੰ ਰਾਣੀ ਦਾ ਵੰਸ਼ਜ਼ ਸੰਬੋਧਤ ਕੀਤਾ। ਕਲਵੀ ਨੇ ਉਥੇ ਮੌਜੂਦ ਸਭ ਨੂੰ ਕਿਹਾ ਕਿ ਕੀ ਮੈਂ ਭੂਤ ਹਾਂ।

Punjabi Bollywood Tadka

ਅਖੀਰ ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਹੁਣ ਫਿਲਮ ਦਾ ਕੀ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ਕਿ ਫਿਲਮ ਨੂੰ ਪਹਿਲਾਂ ਵਾਂਗ ਸਿਲਵਰ ਬਾਕਸ ਵਿਚ ਬੰਦ ਕਰਕੇ, ਸਾੜ ਦੇਣਾ ਚਾਹੀਦਾ ਹੈ। ਅਜਿਹੇ ਵਿਚ ਰਾਜਪੂਤਾਂ ਦੇ ਮਾਣ ਨੂੰ ਬਚਾਉਣ ਲਈ ਫਿਲਮ 'ਪਦਮਾਵਤੀ' ਦਾ ਵੀ ਇਹੋ ਹਸ਼ਰ ਹੋਣਾ ਚਾਹੀਦਾ ਹੈ, ਜੋ ਇਤਿਹਾਸ ਵਿਚ ਰਾਣੀ ਦੇ ਨਾਂ ਦਰਜ ਹੈ।

Punjabi Bollywood Tadka


Tags: Padmavati Lokendra Singh KalviRani PadminiMaharana PratapDeepika PadukoneShahid KapoorRanveer SinghSanjay Leela BhansaliRajput Karni SenaPadmini