FacebookTwitterg+Mail

ਫੈਸ਼ਨ 'ਚ ਰਾਕਸਟਾਰ ਬਾਬਾ ਨਹੀਂ ਹੈ ਲੈਡੀ ਗਾਗਾ ਤੋਂ ਘੱਟ, ਭੜਕੀਲੇ ਪਹਿਰਾਵੇ ਨਾਲ ਰਹਿ ਚੁਕੈ ਚਰਚਾ 'ਚ

ram rahim
26 August, 2017 10:26:25 AM

ਮੁੰਬਈ— ਤੁਸੀਂ ਬਾਬਿਆਂ ਬਾਰੇ ਸਾਦਾ ਜੀਵਨ ਤੇ ਉੱਚ ਵਿਚਾਰ ਹੋਣ ਦੀ ਸੋਚ ਰੱਖਦੇ ਹੋ, ਤਾਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੂਜੇ ਬਾਬਿਆਂ ਤੋਂ ਜ਼ਰਾ ਹੱਟ ਕੇ ਹੈ। ਇਸ ਹੱਟ ਕੇ ਮਾਮਲੇ 'ਚ ਸਭ ਤੋਂ ਜ਼ਿਆਦਾ ਰੋਲ ਹੈ ਉਨ੍ਹਾਂ ਦੇ ਹੱਟ ਕੇ ਲਾਈਫਸਟਾਈਲ ਦਾ। ਅਕਸਰ ਉਨ੍ਹਾਂ ਨੂੰ ਇਕ ਤੋਂ ਵੱਧ ਕੇ ਇਕ ਕਲਰਫੁੱਲ ਕਪੜਿਆਂ 'ਚ ਦੇਖਿਆ ਜਾਂਦਾ ਰਿਹਾ ਹੈ। ਉਹ ਜਿਸ ਰੰਗ ਦੀ ਟੀ-ਸ਼ਰਟ ਪਹਿਨਦੇ ਹਨ, ਉਸੇ ਰੰਗ ਦੇ ਬੂਟ ਪਹਿਨਣ ਤੋਂ ਪਰਹੇਜ਼ ਨਹੀਂ ਕਰਦੇ। ਇਸ ਮਾਮਲੇ 'ਚ ਉਨ੍ਹਾਂ ਨੇ ਦੇਸ਼-ਦੁਨੀਆ ਦੇ ਕਈ ਫੈਸ਼ਨੇਬਲ ਹਸਤੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 
ਦੁਨੀਆ ਭਰ 'ਚ ਤੁਸੀਂ ਡਾਂਸ ਲਈ ਮਸ਼ਹੂਰ ਰਹੇ ਮਾਈਕਲ ਜੈਕਸਨ ਦੀ ਵੀ ਇਕ ਖਾਸ ਅਦਾ ਸੀ, ਉਨ੍ਹਾਂ ਦੇ ਡ੍ਰੈਸਿੰਗ ਸੈਂਸ। ਉਨ੍ਹਾਂ ਦੇ ਵਾਲਾਂ ਦਾ ਸਟਾਈਲ, ਉਨ੍ਹਾਂ ਦੇ ਚਮਕਦੇ ਹੋਏ ਕੱਪੜੇ, ਉਨ੍ਹਾਂ ਦੇ ਆਉਣ ਦੀ ਪਛਾਣ ਪਹਿਲਾਂ ਹੀ ਦੇ ਦਿੰਦੇ ਸਨ।

Punjabi Bollywood Tadka

ਇਸ ਮਾਮਲੇ 'ਚ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਵੀ ਕੋਈ ਜਵਾਬ ਨਹੀਂ ਹੈ। ਉਨ੍ਹਾਂ ਨੂੰ ਖਾਸ ਤੌਰ 'ਤੇ ਉਨ੍ਹਾਂ ਦੀ ਗੋਲਡ ਜਿਊਲਰੀ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਉਹ ਹਮੇਸ਼ਾ ਹੀ ਬਿਨਾਂ ਕਿਸੇ ਡਰ ਅਤੇ ਪਰਵਾਹ ਦੇ ਪਹਿਨੇ ਰਹਿੰਦੇ ਹਨ। ਉਂਝ ਅਸਲੀ ਸ਼ੌਕ ਤਾਂ ਇਸ ਨੂੰ ਹੀ ਕਹਿੰਦੇ ਹਨ।

Punjabi Bollywood Tadka

ਪੌਪ ਸਟਾਰ ਟੇਲਰ ਸਵਿਫਟ ਦਾ ਫੈਸ਼ਨ ਪ੍ਰੇਮ ਵੀ ਜਗਜ਼ਾਹਰ ਹੈ। ਉਹ ਸਿਰਫ ਆਪਣੀ ਸਿੰਗਿੰਗ ਲਈ ਹੀ ਨਹੀਂ, ਫੈਸ਼ਨ ਲਈ ਵੀ ਜਾਣੀ ਜਾਂਦੀ ਹੈ। ਉਨ੍ਹਾਂ ਦਾ ਆਪਣਾ ਇਕ ਫੈਸ਼ਨ ਬ੍ਰਾਂਡ ਵੀ ਹੈ। ਅਕਸਰ ਉਹ ਵੀ ਆਪਣੀ ਤੜਕਦੇ-ਭੜਕਦੇ ਪਹਿਰਾਵੇ ਲਈ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਤੜਕ-ਭੜਕ ਵਾਲੇ ਕੱਪੜਿਆਂ ਨੂੰ ਲੈ ਕੇ ਮਸ਼ਹੂਰ ਪੌਪ ਸਿੰਗਰ ਲੇਡੀ ਗਾਗਾ ਵੀ ਅਕਸਰ ਸੁਰਖੀਆਂ ਬਟੋਰਦੀ ਰਹੀ ਹੈ। ਕਦੀ ਉਹ ਵਾਲਾਂ ਨੂੰ ਨੀਲਾ ਕਰ ਲੈਂਦੀ ਹੈ ਤਾਂ ਕਦੀ ਪੂਰਾ ਸਫੇਦ। ਕਦੀ ਅਜਿਹੇ ਕੱਪੜੇ ਪਹਿਨ ਕੇ ਸਾਹਮਣੇ ਆਉਂਦੀ ਹੈ, ਜਿਨ੍ਹਾਂ ਬਾਰੇ 'ਚ ਲੋਕ ਸੋਚ ਵੀ ਨਹੀਂ ਪਾਉਂਦੇ ਹਨ। 

Punjabi Bollywood Tadka


Tags: Hollywood celebrityRam rahimLady gagaBappi lahariTaylor Swift Michael Jacksonਡੇਰਾ ਸੱਚਾ ਸੌਦਾਬਾਬਾ ਰਾਮ ਰਹੀਮ